DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ ਲਿਜਾਣ ਦੇ ਨਾਂ ’ਤੇ 40 ਲੱਖ ਦੀ ਠੱਗੀ

ਲਡ਼ਕੀ ਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ

  • fb
  • twitter
  • whatsapp
  • whatsapp
Advertisement
ਇਲਾਕੇ ਦੇ ਪਿੰਡ ਬੂਆ ਸ਼ਾਹਬਾਜ਼ਪੁਰ ਵਾਸੀ ਮਨਜਿੰਦਰ ਸਿੰਘ ਨੂੰ ਆਪਣੇ ਲੜਕੇ ਰਮਨੀਕ ਸਿੰਘ ਨੂੰ ਕੈਨੇਡਾ ਭੇਜਣ ਦੇ ਸੁਫ਼ਨੇ ਦੀ ਕੀਮਤ 40 ਲੱਖ ਰੁਪਏ ਦੀ ਠੱਗੀ ਮਰਵਾ ਕੇ ਤਾਰਨੀ ਪਈ। ਮਨਜਿੰਦਰ ਸਿੰਘ ਮੁਤਾਬਕ ਰਮਨੀਕ ਸਿੰਘ ਦੀ ਅੱਠ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪੱਟੀ ਤਹਿਸੀਲ ਦੇ ਪਿੰਡ ਜਮਾਲਪੁਰ ਦੀ ਸੰਜਮਪ੍ਰੀਤ ਕੌਰ ਨਾਲ ਦੋਸਤੀ ਹੋਈ। ਸੰਜਮਪ੍ਰੀਤ ਕੌਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਈਲੈਟਸ ਕਰਨ ਮਗਰੋਂ ਕੰਟਰੈਕਟ ਮੈਰਿਜ ਕਰ ਕੇ ਰਮਨੀਕ ਨੂੰ ਕੈਨੇਡਾ ਲਿਜਾਵੇਗੀ। ਮਨਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੰਜਮਪ੍ਰੀਤ ਕੌਰ ਨੂੰ ਮੋਟੀ ਰਕਮ ਖਰਚ ਕੇ ਕੈਨੇਡਾ ਭੇਜਿਆ ਤੇ ਬਾਅਦ ’ਚ ਵੀ ਪੜ੍ਹਾਈ ਤੇ ਹੋਰ ਕੰਮਾਂ ਲਈ ਖਰਚਾ ਕੀਤਾ ਪਰ ਕੁਝ ਚਿਰ ਪਹਿਲਾਂ ਉਹ ਵਾਪਸ ਆ ਗਈ। ਮਾਮਲਾ ਪੰਚਾਇਤ ਵਿੱਚ ਜਾਣ ’ਤੇ ਮਨਜਿੰਦਰ ਸਿੰਘ ਨੇ ਸੰਜਮਪ੍ਰੀਤ ਦੇ ਪਰਿਵਾਰ, ਉਸ ਦੇ ਪਿਤਾ ਜਸਬੀਰ ਸਿੰਘ ਤੇ ਮਾਤਾ ਕੁਲਦੀਪ ਕੌਰ ਤੋਂ ਖਰਚ ਕੀਤੇ 40 ਲੱਖ ਰੁਪਏ ਦੀ ਮੰਗ ਕੀਤੀ। ਸੰਜਮਪ੍ਰੀਤ ਕੌਰ ਨੇ ਤਲਾਕ ਲੈਣ ਦਾ ਕੇਸ ਅਦਾਲਤ ਵਿੱਚ ਪਾ ਦਿੱਤਾ ਹੈ। ਮਨਜਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਨੂੰ ਇਸ ਸਾਰੇ ਘਟਨਾਕਰਮ ਦੀ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਜਾਂਚ ਕਰਕੇ ਸੰਜਮਪ੍ਰੀਤ ਕੌਰ, ਉਸ ਦੇ ਪਿਤਾ ਜਸਬੀਰ ਸਿੰਘ ਤੇ ਮਾਤਾ ਕੁਲਦੀਪ ਕੌਰ ਵਾਸੀ ਜਮਾਲਪੁਰ (ਪੱਟੀ) ’ਤੇ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਤਰਨ ਤਰਨ ਥਾਣਾ ਸਿਟੀ ਦੀ ਪੁਲੀਸ ਨੇ ਸੰਜਮਪ੍ਰੀਤ ਕੌਰ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਫ਼ਤੀਸ਼ੀ ਅਧਿਕਾਰੀ ਏ ਐੱਸ ਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
×