DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

murder case: ਕਤਲ ਮਾਮਲੇ ’ਚ 4 ਮੁਲਜ਼ਮ ਜੰਮੂ-ਕਸ਼ਮੀਰ ’ਚੋਂ ਫੜੇ

ਹੱਥ ਪੈਰ ਵੱਢ ਕੇ ਕੀਤਾ ਗਿਆ ਸੀ ਗੁਲਸ਼ਨ ਕੁਮਾਰ ਦਾ ਕਤਲ; ਰੰਜ਼ਿਸ਼ ਬਣੀ ਕਤਲ ਦਾ ਕਾਰਨ

  • fb
  • twitter
  • whatsapp
  • whatsapp
featured-img featured-img
ਪੁਲੀਸ ਅਧਿਕਾਰੀ ਕਤਲ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਬਾਰੇ ਦੱਸਦੇ ਹੋਏ।
Advertisement

ਪਠਾਨਕੋਟ ਵਿੱਚ ਨੌਜਵਾਨ ਗੁਲਸ਼ਨ ਕੁਮਾਰ ਦੇ ਹੱਥ-ਪੈਰ ਵੱਢ ਕੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ 24 ਘੰਟਿਆਂ ਦੇ ਅੰਦਰ ਚਾਰ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ (ਨਗਰੋਟਾ) ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਉਰਫ਼ ਅੰਡਾ, ਵਿੱਕੀ, ਭੂਰੀ ਅਤੇ ਰਾਜਨ ਵਜੋਂ ਹੋਈ ਹੈ, ਜੋ ਸਾਰੇ ਪਠਾਨਕੋਟ ਦੇ ਮੁਹੱਲਾ ਕੱਚੇ ਕੁਆਰਟਰ ਦੇ ਰਹਿਣ ਵਾਲੇ ਹਨ। ਪੁਲੀਸ ਅਨੁਸਾਰ 2-3 ਜੁਲਾਈ ਦੀ ਦਰਮਿਆਨੀ ਰਾਤ ਨੂੰ 8 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਲਸ਼ਨ ਕੁਮਾਰ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਕਾਰ ਵਿੱਚ ਫ਼ਰਾਰ ਹੋ ਗਏ ਸਨ। ਇਹ ਵਾਰਦਾਤ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਸੀ ਅਤੇ ਗੁਲਸ਼ਨ ਵੱਲੋਂ ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਹਮਲਾਵਰਾਂ ਦੇ ਨਾਂ ਲਏ ਸਨ। ਪੁਲੀਸ ਨੇ ਇਸ ਸਬੰਧੀ ਮ੍ਰਿਤਕ ਗੁਲਸ਼ਨ ਕੁਮਾਰ ਦੀ ਪਤਨੀ ਸਮਿਕਸ਼ਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ।

ਐੱਸ ਪੀ (ਡੀ) ਮਨੋਜ ਕੁਮਾਰ ਅਤੇ ਡੀ ਐੱਸ ਪੀ ਜਗਦੀਸ਼ ਰਾਜ ਨੇ ਖ਼ੁਲਾਸਾ ਕੀਤਾ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ। ਸਾਲ 2022 ਵਿੱਚ ਗੁਲਸ਼ਨ ਨੇ ਮੁਲਜ਼ਮ ਵਿੱਕੀ ’ਤੇ ਗੋਲੀ ਚਲਾਈ ਸੀ, ਜਿਸ ਵਿੱਚ ਉਹ ਬਚ ਗਿਆ ਸੀ। ਹਾਲਾਂਕਿ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ ਪਰ ਹਾਲ ਹੀ ਵਿੱਚ ਗੁਲਸ਼ਨ ਵੱਲੋਂ ਵਿੱਕੀ ਦੇ ਪਰਿਵਾਰ ਨੂੰ ਮੰਦਾ ਬੋਲਣ ਅਤੇ ਬੱਚਿਆਂ ਦੇ ਆਪਸੀ ਝਗੜੇ ਦੌਰਾਨ ਧਮਕੀਆਂ ਦੇਣ ਕਾਰਨ ਇਹ ਖ਼ੂਨੀ ਵਾਰਦਾਤ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਕਾਰ ਅਤੇ ਦਾਤਰ ਬਰਾਮਦ ਕਰ ਲਏ ਹਨ।

Advertisement

Advertisement
Advertisement
×