ਜ਼ਿਲ੍ਹਾ ਗੁਰਦਾਸਪੁਰ ’ਚ ਮਹਿਲਾ ਸਣੇ 2 ਕਰੋਨਾ ਪੀੜਤਾਂ ਦੀ ਮੌਤ

ਜ਼ਿਲ੍ਹਾ ਗੁਰਦਾਸਪੁਰ ’ਚ ਮਹਿਲਾ ਸਣੇ 2 ਕਰੋਨਾ ਪੀੜਤਾਂ ਦੀ ਮੌਤ

ਲੁਧਿਆਣਾ ਤੋਂ ਲਿਆਂਦੇ ਕੈਦੀ ਬੱਸ ਵਿੱਚੋਂ ਉਤਰਦੇ ਹੋਏ।

ਪੱਤਰ ਪ੍ਰੇਰਕ
ਗੁਰਦਾਸਪੁਰ, 12 ਅਗਸਤ

ਜ਼ਿਲ੍ਹਾ ਗੁਰਦਾਸਪੁਰ ’ਚ ਅੱਜ 14 ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦਕਿ ਗੁਰਦਾਸਪੁਰ ਸ਼ਹਿਰ ਦੀ ਇੱਕ ਮਹਿਲਾ (72) ਅਤੇ ਬਟਾਲਾ ਦੇ ਇੱਕ ਵਿਅਕਤੀ (63) ਦੀ ਮੌਤ ਹੋ ਗਈ ਹੈ।

ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 20 ਨਵੇਂ ਕੇਸ ਕਰੋਨਾ ਪਾਜ਼ੇਟਿਵ ਆ ਜਾਣ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 211 ਹੋ ਗਈ ਹੈ। ਇਹ ਜਾਣਕਾਰੀ  ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਿੰਦੇ ਹੋਏ ਦੱਸਿਆ ਕਿ ਅੱਜ 486 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 14 ਲੋਕ ਕਰੋਨਾ ਪਾਜ਼ੇਟਿਵ ਆਏ ਅਤੇ 472 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ। ਇਸ ਤੋਂ ਇਲਾਵਾ 6 ਲੋਕ ਐਂਟੀਜਨ ਟੈਸਟ ਰਾਹੀਂ ਕਰੋਨਾ ਪਾਜ਼ੇਟਿਵ ਆਏ। ਜਦ ਕਿ ਬੀਤੀ ਰਾਤ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।ਟ ਨਿਵਾਸੀ ਸ਼ਾਮਲ ਹੈ। ਇਸ ਤੋਂ ਇਲਾਵਾ ਐਂਟੀਜਨ ਟੈਸਟ ਵਿੱਚੋਂ ਕਰੋਨਾ ਪਾਜ਼ੇਟਿਵ ਆਏ 6 ਲੋਕ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਡਿਸਚਾਰਜ ਪਾਲਸੀ ਤਹਿਤ ਅੱਜ 12 ਲੋਕਾਂ ਨੂੰ  ਘਰ੍ਹਾਂ ਲਈ ਰਵਾਨਾ ਕਰ ਦਿੱਤਾ ਗਿਆ।

ਹੁਸ਼ਿਆਰਪੁਰ, (ਪੱਤਰ ਪ੍ਰੇਰਕ): ਹੁਸ਼ਿਆਰਪੁਰ ’ਚ ਅੱਜ 27 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿੱਚ 2-2 ਬਲਾਕ ਪੋਸੀ ਅਤੇ ਹਾਜੀਪੁਰ ਦੇ, 1-1 ਭੂੰਗਾ, ਦਸੂਹਾ, ਚੱਕੋਵਾਲ ਅਤੇ ਟਾਂਡਾ ਦੇ, 7 ਪਾਲਦੀ ਦੇ ਅਤੇ 6-6 ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਦੇ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 1159 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਭੇਜੇ ਗਏ ਹਨ।  

ਪਠਾਨਕੋਟ ਸਬ ਜੇਲ੍ਹ ਕਰੋਨਾ ਜੇਲ੍ਹ ਵਿੱਚ ਤਬਦੀਲ

ਪਠਾਨਕੋਟ(ਐੱਨਪੀ ਧਵਨ) : ਪੰਜਾਬ ਵਿੱਚ ਕਰੋਨਾ ਵਾਇਰਸ ਦੀ ਵਧ ਰਹੀ ਰਫ਼ਤਾਰ ਨੂੰ ਦੇਖ ਕੇ ਪਠਾਨਕੋਟ ਦੀ ਸਬ ਜੇਲ੍ਹ ਨੂੰ ਕੋਵਿਡ-19 ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਜੇਲ੍ਹ ਨੂੰ ਕਰੋਨਾ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਬਾਅਦ ਪੰਜਾਬ ਦੇ 2 ਜ਼ਿਲ੍ਹਿਆਂ ਤੋਂ 70 ਦੇ ਕਰੀਬ ਕੈਦੀਆਂ ਨੂੰ ਪਠਾਨਕੋਟ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੇਲ੍ਹਰ ਜੀਵਨ ਠਾਕੁਰ ਨੇ ਦੱਸਿਆ ਕਿ ਲੁਧਿਆਣਾ ਅਤੇ ਪੱਟੀ ਤੋਂ 70 ਕੈਦੀ ਲਿਆਂਦੇ ਗਏ ਹਨ ਅਤੇ ਜਿਨ੍ਹਾਂ ਵਿੱਚੋਂ 25 ਕੈਦੀ ਪੱਟੀ ਤੋਂ ਅਤੇ 45 ਕੈਦੀ ਲੁਧਿਆਣਾ ਤੋਂ ਹਨ ਜੋ ਸਾਰੇ ਪਾਜ਼ੇਟਿਵ ਹਨ। ਪਠਾਨਕੋਟ ਸਬ ਜ਼ੇਲ੍ਹ ਵਿੱਚ ਜਦ ਕੈਦੀਆਂ ਨੂੰ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਜਿਉਂ ਹੀ ਲੁਧਿਆਣਾ ਤੋਂ ਕੈਦੀਆਂ ਵਾਲੀ ਬੱਸ ਪੁੱਜੀ ਤਾਂ ਬੱਸ ਵਿੱਚ ਬੈਠੇ ਕੈਦੀਆਂ ਨੇ ਮੀਡੀਆਂ ਨੂੰ ਦੇਖਦੇ ਸਾਰ ਜ਼ੋਰ ਜ਼ੋਰ ਦੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲੱਗੇ। ਕੈਦੀਆਂ ਦਾ ਕਹਿਣਾ ਸੀ ਕਿ ਉਹ ਸਾਰੇ ਕਰੋਨਾ ਪਾਜ਼ੇਟਿਵ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਜੇਲ੍ਹ ਵਿੱਚ ਹੀ ਸ਼ਿਫਟ ਕੀਤਾ ਜਾ ਰਿਹਾ ਹੈ। ਜੇ ਉਨ੍ਹਾਂ ਦਾ ਇਲਾਜ ਨਾ ਹੋਇਆ ਤਾਂ ਉਨ੍ਹਾਂ ਨੂੰ ਦਿੱਕਤ ਆ ਸਕਦੀ ਹੈ।

ਡਾ. ਗੋਜਰਾ ਨੇ ਕਰੋਨਾ ਨੂੰ ਦਿੱਤੀ ਮਾਤ

ਹੁਸ਼ਿਆਰਪੁਰ(ਪੱਤਰ ਪ੍ਰੇਰਕ): ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਪਰਤੇ ਹਨ। ਡਾ. ਗੋਜਰਾ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਕਰਨ ਵਿੱਚ ਜੁਟੇ ਹੋਏ ਸਨ। ਪਿਛਲੇ 18 ਦਿਨ ਪਹਿਲਾਂ ਉਹ ਕਰੋਨਾ ਪਾਜ਼ੇਟਿਵ ਪਾਏ ਗਏ ਸਨ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All