DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਬਾਈਲ ਹੈਕ ਕਰ ਕੇ 2.55 ਲੱਖ ਦੀ ਠੱਗੀ

ਪਿੰਡ ਮਲੀਆਂ ਵਾਸੀ ਦਿਲਬਾਗ ਸਿੰਘ ਦਾ ਮੋਬਾਈਲ ਹੈਕ ਕਰ ਕੇ ਇੱਕ ਜਾਅਲਸਾਜ਼ ਨੇ ਉਸਦੇ ਖਾਤੇ ਵਿੱਚੋਂ 2.55 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰ ਲਈ ਹੈ। ਪੀੜਤ ਨੇ ਸਥਾਨਕ ਸਾਈਬਰ ਕ੍ਰਾਈਮ ਥਾਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚਾਰ ਮਹੀਨੇ ਪਹਿਲਾਂ...

  • fb
  • twitter
  • whatsapp
  • whatsapp
Advertisement

ਪਿੰਡ ਮਲੀਆਂ ਵਾਸੀ ਦਿਲਬਾਗ ਸਿੰਘ ਦਾ ਮੋਬਾਈਲ ਹੈਕ ਕਰ ਕੇ ਇੱਕ ਜਾਅਲਸਾਜ਼ ਨੇ ਉਸਦੇ ਖਾਤੇ ਵਿੱਚੋਂ 2.55 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰ ਲਈ ਹੈ। ਪੀੜਤ ਨੇ ਸਥਾਨਕ ਸਾਈਬਰ ਕ੍ਰਾਈਮ ਥਾਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸਦੇ ਫੋਨ ’ਤੇ ਲਗਾਤਾਰ ਕਈ ਮੈਸੇਜ ਆਏ ਅਤੇ ਉਸਦੇ ਖਾਤੇ ਵਿੱਚੋਂ ਪੰਜ-ਪੰਜ ਹਜ਼ਾਰ ਅਤੇ 10-10 ਹਜ਼ਾਰ ਰੁਪਏ ਕਰ ਕੇ 1.85 ਲੱਖ ਰੁਪਏ ਕਢਵਾ ਲਏ ਗਏ। ਜਾਅਲਸਾਜ਼ ਨੇ ਉਸ ਦੇ ਫੋਨ ਨੂੰ ਹੈਕ ਕਰ ਕੇ ਉਸ ਦੇ ਬੈਂਕ ਖਾਤੇ ਵਿੱਚੋਂ ਲੋਨ ਵੀ ਕਰਵਾ ਲਿਆ ਅਤੇ 90 ਹਜ਼ਾਰ ਰੁਪਏ ਦੇ ਇਸ ਲੋਨ ਵਿੱਚੋਂ ਜਾਅਲਸਾਜ਼ ਨੇ 70 ਹਜ਼ਾਰ ਰੁਪਏ ਹੋਰ ਕਢਵਾ ਲਏ। ਥਾਣਾ ਸਾਈਬਰ ਦੇ ਏ ਐੱਸ ਆਈ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮ ਦੀ ਸ਼ਨਾਖਤ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Advertisement
×