ਸੜਕ ਹਾਦਸਿਆਂ ’ਚ 17 ਔਰਤਾਂ ਜ਼ਖ਼ਮੀ
ਇਲਾਕੇ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ 17 ਔਰਤਾਂ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਔਰਤਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਸ ਕਾਰਨ ਉਨ੍ਹਾਂ ਨੂੰ ਉਚੇਰੇ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਹੈ। ਮਲਸੀਆਂ ਨੇੜੇ ਵਾਪਰੇ ਸੜਕ ਹਾਦਸੇ...
Advertisement
ਇਲਾਕੇ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ 17 ਔਰਤਾਂ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਔਰਤਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਸ ਕਾਰਨ ਉਨ੍ਹਾਂ ਨੂੰ ਉਚੇਰੇ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਹੈ। ਮਲਸੀਆਂ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਛੋਟਾ ਹਾਥੀ ਤੇ ਕਾਰ ਦੀ ਹੋਈ ਟੱਕਰ ’ਚ ਛੋਟੇ ਹਾਥੀ ਵਿੱਚ ਸਵਾਰ 13 ਔਰਤਾਂ ਜ਼ਖਮੀ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆ ਡੀ ਐੱਸ ਪੀ (ਸ਼ਾਹਕੋਟ) ਸੁਖਪਾਲ ਸਿੰਘ ਤੇ ਐੱਸ ਐੱਚ ਓ (ਸ਼ਾਹਕੋਟ) ਬਲਵਿੰਦਰ ਸਿੰਘ ਭੁੱਲਰ ਫੋਰਸ ਸਮੇਤ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ ਜਿਨ੍ਹਾਂ ਵਿੱਚੋਂ ਸਰਬਜੀਤ, ਪ੍ਰਕਾਸ਼ ਕੌਰ ਅਤੇ ਅਨੀਤਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਉਚੇਰੇ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ।
ਇਕ ਹੋਰ ਹਾਦਸੇ ’ਚ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਔਰਤਾਂ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਕਾਰ ਸਵਾਰ ਲੋਹੀਆਂ ਖਾਸ ਦੇ ਵਾਸੀ ਸ਼ਾਹਕੋਟ ਵੱਲ ਆ ਰਹੇ ਸਨ। ਜਿਉਂ ਹੀ ਉਹ ਇੱਥੋਂ ਦੇ ਨਿੱਜੀ ਸਕੂਲ ’ਚ ਪਹੁੰਚੇ ਤਾਂ ਮੋਟਰਸਾਈਕਲ ਨੂੰ ਬਚਾਉਂਦੇ ਉਨ੍ਹਾਂ ਦੀ ਕਾਰ ਪਲਟ ਕੇ ਦੂਜੇ ਪਾਸੇ ’ਤੇ ਜਾ ਰਹੇ ਮੋਟਰਸਾਈਲ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਸਵਾਰ ਬਲਜੀਤ ਕੌਰ ਤੇ ਪ੍ਰੀਆ ਅਤੇ ਮੋਟਰਸਾਈਕਲ ਸਵਾਰ ਅਮਿਤ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ।
Advertisement
Advertisement
