ਝਬਾਲ ਵਿੱਚ 1500 ਦੇ ਲੈਣ-ਦੇਣ ਕਾਰਨ ਹੱਤਿਆ : The Tribune India

ਝਬਾਲ ਵਿੱਚ 1500 ਦੇ ਲੈਣ-ਦੇਣ ਕਾਰਨ ਹੱਤਿਆ

ਝਬਾਲ ਵਿੱਚ 1500 ਦੇ ਲੈਣ-ਦੇਣ ਕਾਰਨ ਹੱਤਿਆ

ਪੱਤਰ ਪ੍ਰੇਰਕ

ਤਰਨ ਤਾਰਨ, 6 ਅਗਸਤ

ਕਸਬਾ ਝਬਾਲ ਵਿੱਚ ਬੀਤੀ ਰਾਤ 1500 ਰੁਪਏ ਦੇ ਲੈਣ-ਦੇਣ ਦੇ ਮਾਮਲੇ ਵਿੱਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਹਮਲੇ ਵਿੱਚ ਮ੍ਰਿਤਕ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (42) ਦੇ ਤੌਰ ’ਤੇ ਕੀਤੀ ਗਈ ਹੈ ਜਦ ਕਿ ਉਸ ਦੇ ਜਖਮੀ ਹੋਏ ਉਸ ਦੇ ਵੱਡੇ ਭਰਾ ਅਵਤਾਰ ਸਿੰਘ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

ਝਬਾਲ ਪੁਲੀਸ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਝਬਾਲ ਦੀ ਦਾਣਾ ਮੰਡੀ ਦੇ ਮਜ਼ਦੂਰਾਂ ਦੇ ਪ੍ਰਧਾਨ ਸਾਜਨ ਸਿੰਘ ਕੋਲੋਂ ਮ੍ਰਿਤਕ ਦੇ ਪਰਿਵਾਰ ਨੇ ਕੁਝ ਪੈਸੇ ਉਧਾਰ ਲਏ ਸਨ ਜਿਸ ਵਿੱਚੋਂ ਥੋੜ੍ਹੇ ਜਿਹੇ ਪੈਸੇ ਉਨ੍ਹਾਂ ਵਾਪਸ ਕਰ ਦਿੱਤੇ ਸਨ| ਉਹ ਬਾਕੀ ਪੈਸੇ ਤੁਰੰਤ ਵਾਪਸ ਲੈਣ ਲਈ ਉਨ੍ਹਾਂ ’ਤੇ ਦਬਾਅ ਪਾ ਰਿਹਾ ਸੀ| ਪੈਸੇ ਨਾ ਮਿਲਣ ਤੋਂ ਨਾਰਾਜ਼ ਸਾਜਨ ਸਿੰਘ ਨੇ ਆਪਣੇ ਭਰਾ ਲੱਭੂ, ਆਪਣੇ ਕਰੀਬੀ ਜਸ਼ਨਦੀਪ ਸਿੰਘ ਤੇ ਇਕ ਹੋਰ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਦਾਤਰਾਂ ਤੇ ਲੋਹੇ ਦੀਆਂ ਰਾਡਾਂ ਆਦਿ ਨਾਲ ਉਨ੍ਹਾਂ ਦੇ ਘਰ ਜਾ ਕੇ ਹਮਲਾ ਕਰ ਦਿੱਤਾ| ਹਮਲੇ ਵਿੱਚ ਤਰਸੇਮ ਸਿੰਘ ਦੀ ਮੌਤ ਹੋ ਗਈ। ਜਿਵੇਂ ਹੀ ਅਵਤਾਰ ਸਿੰਘ ਆਪਣੇ ਭਰਾ ਦੇ ਬਚਾਅ ਲਈ ਅੱਗੇ ਆਇਆਂ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਸਾਜਨ ਸਿੰਘ, ਲੱਭੂ, ਜਸ਼ਨਦੀਪ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਦਫ਼ਾ 302, 452, 506, 34 ਅਧੀਨ ਕੇਸ ਦਰਜ ਕੀਤਾ ਹੈ। ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ| 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਤਿਉਹਾਰੀ ਸੀਜ਼ਨ ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫ਼ੈਸਲਾ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱ...

ਸ਼ਹਿਰ

View All