DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sidhwan Bet Road Accident ਵਿੱਚ ਨੌਜਵਾਨ ਹਲਾਕ

ਜਲੰਧਰ ਤੋਂ ਕੰਮ ਨਿਬੇੜ ਕੇ ਦੇਰ ਰਾਤ ਮੋਟਰਸਾਈਕਲ ’ਤੇ ਪਿੰਡ ਧੂਲਕੋਟ ਪਰਤ ਰਹੇ ਦੋ ਨੌਜਵਾਨਾਂ ਦਾ ਵਾਹਨ ਬੇਕਾਬੂ ਹੋ ਕੇ ਸਿੱਧਵਾਂ ਬੇਟ ਬਿਜਲੀ ਘਰ ਨੇੜੇ ਦਰਖ਼ਤ ਨਾਲ ਜਾ ਟਕਰਾਇਆ। ਜਾਣਕਾਰੀ ਅਨੁਸਾਰ ਹਾਦਸਾ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਤੇਜ਼ ਲਾਈਟਾਂ...

  • fb
  • twitter
  • whatsapp
  • whatsapp
featured-img featured-img
ਜਸਪ੍ਰੀਤ ਸਿੰਘ ਦੀ ਫਾਈਲ ਫੋਟੋ।
Advertisement

ਜਲੰਧਰ ਤੋਂ ਕੰਮ ਨਿਬੇੜ ਕੇ ਦੇਰ ਰਾਤ ਮੋਟਰਸਾਈਕਲ ’ਤੇ ਪਿੰਡ ਧੂਲਕੋਟ ਪਰਤ ਰਹੇ ਦੋ ਨੌਜਵਾਨਾਂ ਦਾ ਵਾਹਨ ਬੇਕਾਬੂ ਹੋ ਕੇ ਸਿੱਧਵਾਂ ਬੇਟ ਬਿਜਲੀ ਘਰ ਨੇੜੇ ਦਰਖ਼ਤ ਨਾਲ ਜਾ ਟਕਰਾਇਆ। ਜਾਣਕਾਰੀ ਅਨੁਸਾਰ ਹਾਦਸਾ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਤੇਜ਼ ਲਾਈਟਾਂ ਕਾਰਨ ਵਾਪਰਿਆ। ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਸਾਰੀ ਰਾਤ ਸੜਕ ਕਿਨਾਰੇ ਖਤਾਨਾਂ ਵਿੱਚ ਤੜਫਦੇ ਰਹੇ। ਤੜਕੇ ਹੋਸ਼ ਆਉਣ ’ਤੇ ਜ਼ਖ਼ਮੀ ਗੁਰਜੰਟ ਸਿੰਘ ਨੇ ਘਰ ਫ਼ੋਨ ਕੀਤਾ, ਪਰ ਉਦੋਂ ਤੱਕ ਉਸ ਦੇ ਸਾਥੀ ਜਸਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਅਫ਼ਸੋਸ ਪ੍ਰਗਟਾਇਆ ਕਿ ਜੇ ਸਮੇਂ ਸਿਰ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ। ਪੁਲੀਸ ਨੇ ਮ੍ਰਿਤਕ ਦੇ ਪਿਤਾ ਜਗਦੇਵ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Advertisement
Advertisement
×