DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਧੜਿਆਂ ਦੀ ਝੜਪ ’ਚ ਨੌਜਵਾਨ ਦਾ ਕਤਲ

ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ’ਤੇ ਕਤਲ ਕੀਤਾ: ਪਰਿਵਾਰ

  • fb
  • twitter
  • whatsapp
  • whatsapp
featured-img featured-img
ਜ਼ਖ਼ਮੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਸਿਹਤ ਕਰਮੀ ਅਤੇ ਹੋਰ।
Advertisement

ਸਥਾਨਕ ਰਤੀਪੁਰ ਰੋਡ ’ਤੇ ਇੱਕ ਕਲੋਨੀ ਵਿਚ ਅੱਜ ਸ਼ਾਮ ਨੂੰ ਦੋ ਧੜਿਆਂ ਵਿੱਚ ਹੋਈ ਝੜਪ ਵਿੱਚ 30 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ਼ ਬਿੱਲਾ (30) ਵਾਸੀ ਹੇਡੋਂ ਬੇਟ ਵਜੋਂ ਹੋਈ ਹੈ, ਜਦਕਿ ਮਨੀ ਵਾਸੀ ਲੱਖੋਵਾਲ ਜ਼ਖ਼ਮੀ ਹੋ ਗਿਆ| ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਨਸ਼ਾ ਵੇਚਣ ਤੋਂ ਰੋਕੇ ਜਾਣ ’ਤੇ ਗਗਨਦੀਪ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ| ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਫੋਨ ਕਰਕੇ ਪਹਿਲਾਂ ਲੱਖੋਵਾਲ ਦਾਣਾ ਮੰਡੀ ਵਿਖੇ ਬੁਲਾਇਆ ਅਤੇ ਫਿਰ ਇਹ ਰਤੀਪੁਰ ਰੋਡ ’ਤੇ ਸਥਿਤ ਕਲੋਨੀ ਵਿਚ ਇਕੱਤਰ ਹੋ ਗਏ| ਇਸ ਦੌਰਾਨ 30 ਤੋਂ ਵੱਧ ਨੌਜਵਾਨਾਂ ਦੇ ਇੱਕ ਧੜੇ ਨੇ ਦੂਜੇ ਧੜੇ ਦੇ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ| ਸੂਚਨਾ ਮਿਲਣ ਮਗਰੋਂ ਪੁਲੀਸ ਘਟਨਾ ਸਥਾਨ ‘ਤੇ ਪੁੱਜੀ ਅਤੇ ਜ਼ਖ਼ਮੀ ਹੋਏ ਗਗਨਦੀਪ ਸਿੰਘ ਅਤੇ ਮਨੀ ਨੂੰ ਸਮਰਾਲਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਲਾਜ ਦੌਰਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ। ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਲੜਕੇ ਨੇ ਕੁਝ ਦਿਨ ਪਹਿਲਾਂ ਪਿੰਡ ਵਿਚ ਨਸ਼ਾ ਵੇਚਣ ਵਾਲੇ ਕੁਝ ਵਿਅਕਤੀਆਂ ਨੂੰ ਪੁਲੀਸ ਹਵਾਲੇ ਕੀਤਾ ਸੀ, ਜਿਸ ਮਗਰੋਂ ਨਸ਼ਾ ਵੇਚਣ ਵਾਲੇ ਉਸ ਨਾਲ ਰੰਜਿਸ਼ ਰੱਖਦੇ ਸਨ। ਇਸੇ ਕਾਰਨ ਇਹ ਕਤਲ ਕੀਤਾ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸਦਾ ਲੜਕਾ ਜਿੱਥੇ ਨਸ਼ਾ ਵੇਚਣ ਵਾਲਿਆਂ ਦਾ ਡੱਟ ਕੇ ਵਿਰੋਧ ਕਰਦਾ ਸੀ ਉੱਥੇ ਲੋਕ ਹਿੱਤਾਂ ਵਾਲੇ ਹਰੇਕ ਸੰਘਰਸ਼ ਵਿਚ ਮੋਹਰੀ ਹੁੰਦਾ ਸੀ| ਉਸ ਨੇ ਇਨਸਾਫ਼ ਦੀ ਮੰਗ ਕੀਤੀ।

Advertisement
Advertisement
×