ਸਹੁਰੇ ਘਰ ਗਿਆ ਨੌਜਵਾਨ ਲਾਪਤਾ; ਕੇਸ ਦਰਜ
ਇੱਥੇ ਥਾਣਾ ਸ਼ਿਮਲਾਪੁਰੀ ਦੇ ਇਲਾਕੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਰਹਿੰਦਾ ਇੱਕ ਨੌਜਵਾਨ ਸਹੁਰੇ ਗਿਆ ਸੀ ਪਰ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਕਾਰਨ ਉਹ ਘਰ ਵਾਪਸ ਨਹੀਂ ਆਇਆ। ਪੁਲੀਸ ਨੇ ਨੌਜਵਾਨ ਦੀ ਮਾਤਾ ਦੀ ਸ਼ਿਕਾਇਤ ’ਤੇ ਉਸ ਦੀ ਸੱਸ, ਸਹੁਰੇ,...
ਇੱਥੇ ਥਾਣਾ ਸ਼ਿਮਲਾਪੁਰੀ ਦੇ ਇਲਾਕੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਰਹਿੰਦਾ ਇੱਕ ਨੌਜਵਾਨ ਸਹੁਰੇ ਗਿਆ ਸੀ ਪਰ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਕਾਰਨ ਉਹ ਘਰ ਵਾਪਸ ਨਹੀਂ ਆਇਆ। ਪੁਲੀਸ ਨੇ ਨੌਜਵਾਨ ਦੀ ਮਾਤਾ ਦੀ ਸ਼ਿਕਾਇਤ ’ਤੇ ਉਸ ਦੀ ਸੱਸ, ਸਹੁਰੇ, ਸਾਲੀ ਅਤੇ ਸਾਢੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਲਾਪਤਾ ਨੌਜਵਾਨ ਸਾਹਿਲ ਕੁਮਾਰ (26) ਦੀ ਮਾਤਾ ਸੁਮਨ ਬਾਲਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਸਾਹਿਲ ਕੁਮਾਰ ਦਾ ਆਪਣੀ ਪਤਨੀ ਸੋਨੀਆ ਨਾਲ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਸੋਨੀਆ ਆਪਣੀ ਨਾਬਾਲਗ ਲੜਕੀ ਨੂੰ ਲੈ ਕੇ ਆਪਣੇ ਜੀਜੇ ਮਿਥੁਨ ਦੇ ਨਾਲ ਆਪਣੇ ਪੇਕੇ ਘਰ ਚਲੀ ਗਈ ਸੀ। ਸੁਮਨ ਬਾਲਾ ਨੇ ਕਿਹਾ ਕਿ ਸਾਹਿਲ ਕੁਮਾਰ ਆਪਣੇ ਸਹੁਰੇ ਪਰਿਵਾਰ ਨਾਲ ਸੋਨੀਆ ਬਾਰੇ ਗੱਲ ਕਰਨ ਲਈ ਗਿਆ ਸੀ ਪਰ ਹੁਣ ਤੱਕ ਘਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲਿਆ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਸਾਹਿਲ ਕੁਮਾਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਗ਼ੈਰ-ਕਾਨੂੰਨੀ ਤੌਰ ’ਤੇ ਆਪਣੀ ਨਾਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਵਾਸੂਦੇਵ (ਸਹੁਰਾ), ਸੀਤਾ ਰਾਣੀ (ਸੱਸ), ਮਿਥੁਨ (ਸਾਢੂ) ਅਤੇ ਸੋਨਮ (ਸਾਲੀ) ਸਾਰੇ ਵਾਸੀ ਪੱਖੋਵਾਲ ਰੋਡ, ਛਾਬੜਾ ਕਲੋਨੀ, ਨਿਊ ਸਰਾਭਾ ਨਗਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

