Youth Festival Triumph: ਸਰਕਾਰੀ ਕਾਲਜ ਨੇ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ
ਸਮਰਾਲਾ ਦੇ ਮਾਲਵਾ ਕਾਲਜ (ਬੌਂਦਲੀ) ਵਿੱਚ ਹੋਏ ਪੰਜਾਬ ਯੂਨੀਵਰਸਿਟੀ ਦੇ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ ਓਵਰਆਲ ਟਰਾਫੀ ਜਿੱਤ ਕੇ ਵੱਡੀ ਮੱਲ ਮਾਰੀ ਹੈ। 6 ਤੋਂ 9 ਅਕਤੂਬਰ ਤੱਕ ਚੱਲੇ ਇਸ ਮੇਲੇ ਦੌਰਾਨ ਕਾਲਜ...
ਸਮਰਾਲਾ ਦੇ ਮਾਲਵਾ ਕਾਲਜ (ਬੌਂਦਲੀ) ਵਿੱਚ ਹੋਏ ਪੰਜਾਬ ਯੂਨੀਵਰਸਿਟੀ ਦੇ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ ਓਵਰਆਲ ਟਰਾਫੀ ਜਿੱਤ ਕੇ ਵੱਡੀ ਮੱਲ ਮਾਰੀ ਹੈ। 6 ਤੋਂ 9 ਅਕਤੂਬਰ ਤੱਕ ਚੱਲੇ ਇਸ ਮੇਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 38 ਇਨਾਮ ਆਪਣੀ ਝੋਲੀ ਪਾਏ। ਇਨ੍ਹਾਂ ਵਿੱਚੋਂ ਟੀਮ ਮੁਕਾਬਲਿਆਂ ਵਿੱਚ 11 ਪਹਿਲੇ, 6 ਦੂਜੇ ਅਤੇ 15 ਤੀਜੇ ਸਥਾਨ ਮਿਲੇ, ਜਦਕਿ ਵਿਅਕਤੀਗਤ ਪੱਧਰ ਉੱਤੇ ਇੱਕ ਪਹਿਲਾ, ਦੋ ਦੂਜੇ ਅਤੇ ਤਿੰਨ ਤੀਜੇ ਇਨਾਮ ਹਾਸਲ ਕੀਤੇ ਗਏ। ਇਸ ਸ਼ਾਨਦਾਰ ਜਿੱਤ ਮਗਰੋਂ ਅੱਜ ਜਦੋਂ ਜੇਤੂ ਟੀਮਾਂ ਟਰਾਫੀ ਲੈ ਕੇ ਕਾਲਜ ਪੁੱਜੀਆਂ, ਤਾਂ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਢੋਲ ਦੀ ਥਾਪ ਉੱਤੇ ਭੰਗੜੇ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਵੱਡੀ ਕਾਮਯਾਬੀ ਲਈ ਯੂਥ ਕੋਆਰਡੀਨੇਟਰ ਡਾ. ਮਾਧਵੀ ਵਸ਼ਿਸ਼ਠ ਸਮੇਤ ਟੀਮ ਇੰਚਾਰਜਾਂ ਅਤੇ ਸਮੂਹ ਸਟਾਫ਼ ਦੇ ਪਾਏ ਯੋਗਦਾਨ ਦੀ ਵੀ ਤਾਰੀਫ਼ ਕੀਤੀ।

