ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 18 ਸਤੰਬਰ
ਇੱਥੋਂ ਦੀ ਜਗਰਾਉਂ ਰੋਡ ਮੁਹੱਲਾ ਦੇ ਵਾਸੀ 30 ਸਾਲਾ ਨੌਜਵਾਨ ਅਮਰੀਕ ਸਿੰਘ ਦੀ ਆਪਣੇ ਹੀ ਘਰ ਵਿੱਚ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ। ਮੁਹੱਲਾ ਵਾਸੀ ਕਮਲਜੀਤ ਸਿੰਘ ਬਾਜਵਾ ਅਨੁਸਾਰ ਅਮਰੀਕ ਸਿੰਘ ਪੁੱਤਰ ਘੰਮਾ ਸਿੰਘ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਰਾਤ ਸਮੇਂ ਉਹ ਆਪਣੇ ਕਮਰੇ ਵਿੱਚ ਜ਼ਮੀਨ ਉਪਰ ਹੀ ਗੱਦਾ ਲਾ ਕੇ ਸੌਂ ਗਿਆ ਸੀ। ਤੜਕਸਾਰ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਵੱਲੋਂ ਕੱਟੇ ਜਾਣ ਦੀ ਸੂਚਨਾ ਮਿਲਣ ਬਾਅਦ ਮੁਹੱਲਾ ਵਾਸੀ ਜਦੋਂ ਤੱਕ ਉਸ ਨੂੰ ਹਸਪਤਾਲ ਲੈ ਕੇ ਗਏ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਵਿਲ ਹਸਪਤਾਲ ਰਾਏਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਕੁਮਾਰ ਅਨੁਸਾਰ ਜੇਕਰ ਅਮਰੀਕ ਸਿੰਘ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ, ਕਿਉਂਕਿ ਸਰਕਾਰੀ ਹਸਪਤਾਲ ਵਿੱਚ ਸੱਪ ਦੇ ਕੱਟੇ ਦੇ ਇਲਾਜ ਦਾ ਮੁਕੰਮਲ ਪ੍ਰਬੰਧ ਮੌਜੂਦ ਹੈ।