ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ ਨਥਾਣਾ, 16 ਜੂਨ ਇੱਥੋਂ ਦਸ ਕਿੱਲੋਮੀਟਰ ਦੂਰ ਪਿੰਡ ਮਾੜੀ ਨੇੜੇ ਨੌਜਵਾਨ ਨੇ ਅੱਜ ਦੁਪਹਿਰ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੀ ਸੂਚਨਾ ਪੁਲੀਸ ਅਤੇ ਗੋਤਾਖੋਰਾਂ ਨੂੰ ਦਿੱਤੀ ਗਈ। ਮਗਰੋਂ ਗੋਤਾਖੋਰਾਂ ਦੀ ਮੱਦਦ...
Advertisement
ਪੱਤਰ ਪ੍ਰੇਰਕ
ਨਥਾਣਾ, 16 ਜੂਨ
Advertisement
ਇੱਥੋਂ ਦਸ ਕਿੱਲੋਮੀਟਰ ਦੂਰ ਪਿੰਡ ਮਾੜੀ ਨੇੜੇ ਨੌਜਵਾਨ ਨੇ ਅੱਜ ਦੁਪਹਿਰ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੀ ਸੂਚਨਾ ਪੁਲੀਸ ਅਤੇ ਗੋਤਾਖੋਰਾਂ ਨੂੰ ਦਿੱਤੀ ਗਈ। ਮਗਰੋਂ ਗੋਤਾਖੋਰਾਂ ਦੀ ਮੱਦਦ ਨਾਲ ਗੁਰਦੁਆਰਾ ਗੁੰਮਟਸਰ ਨੇੜੇ ਨਹਿਰ ਵਿੱਚੋਂ ਨੌਜਵਾਨ ਦੀ ਦੇਹ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ (23) ਪੁੱਤਰ ਨਛੱਤਰ ਸਿੰਘ ਵਾਸੀ ਮਹਿਰਾਜ ਵਜੋ ਹੋਈ ਹੈ।
Advertisement
ਮ੍ਰਿਤਕ ਦਲਿਤ ਪਰਿਵਾਰ ਨਾਲ ਸਬੰਧਤ ਸੀ। ਉਹ ਪਿੰਡ ਬੁਰਜਡੱਲਾ ਵਿੱਚ ਝੋਨੇ ਦੀ ਲਵਾਈ ਕਰਦਾ ਸੀ। ਖੁਦਕੁਸ਼ੀ ਦਾ ਕਾਰਨ ਮਾਮੂਲੀ ਘਰੇਲੂ ਤਕਰਾਰ ਦੱਸਿਆ ਗਿਆ ਹੈ। ਮ੍ਰਿਤਕ ਦਾ ਪੰਜ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਤੋ ਇਲਾਵਾ ਚਾਰ ਸਾਲ ਦਾ ਪੁੱਤਰ ਅਤੇ ਇੱਕ ਸਾਲ ਦੀ ਧੀ ਹੈ।
Advertisement
×

