DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Youth Assault, Viral Video: ਸਰਪੰਚ ਵੱਲੋਂ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਭਖਿਆ

ਵੀਡੀਓ ਵਾੲਿਰਲ; ਪੁਲੀਸ ਵੱਲੋਂ ਸ਼ਿਕਾਇਤ ਆੳੁਣ ’ਤੇ ਕਾਰਵਾੲੀ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਵਾਇਰਲ ਵੀਡੀਓ ਦੌਰਾਨ ਨੌਜਵਾਨ ਦੀ ਕੁੱਟਮਾਰ ਕਰਦਿਆਂ ਦੀ ਤਸਵੀਰ।
Advertisement

ਪੁਲੀਸ ਥਾਣਾ ਸਿੱਧਵਾਂ ਬੇਟ ਦੇ ਪਿੰਡ ਸਲੇਮਪੁਰ ਵਿੱਚ ਬੀਤੀ ਰਾਤ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਵੱਲੋਂ ਆਪਣੇ ਘਰ ਦੇ ਬਾਹਰ ਨੌਜਵਾਨ ਦੀ ਡਾਂਗਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਕੁੱਟਮਾਰ ਦਾ ਸ਼ਿਕਾਰ ਹੋਏ ਜ਼ੇਰੇ ਇਲਾਜ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਵੱਲੋਂ ਉਸ ਦਾ ਨਾਮ ਪਿੰਡ ਦੇ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਪਵਾ ਦਿੱਤਾ ਜੋ ਨਸ਼ਾ ਵੇਚਦੇ ਜਾਂ ਕਰਦੇ ਹਨ, ਜਦਕਿ ਉਹ ਅਜਿਹਾ ਨਹੀਂ ਕਰਦਾ। ਇਸੇ ਕਾਰਨ ਥਾਣਾ ਸਿੱਧਵਾਂ ਬੇਟ ਦੀ ਪੁਲੀਸ ਉਸ ਦੇ ਘਰ ਗੇੜੇ ਮਾਰਨ ਲੱਗ ਪਈ। ਇਸ ਤੋਂ ਦੁਖੀ ਉਹ ਕੱਲ੍ਹ ਦੇਰ ਸ਼ਾਮ ਇਸ ਸਬੰਧੀ ਸਰਪੰਚ ਦਵਿੰਦਰ ਸਿੰਘ ਦੇ ਘਰ ਗਿਆ। ਸਰਪੰਚ ਨੇ ਹਰਪ੍ਰੀਤ ਸਿੰਘ ਦੀ ਗੱਲ ਸੁਣਨ ਦੀ ਥਾਂ ਉਸ ਦੀ ਡਾਂਗਾਂ ਨਾਲ ਕੁੱਟਮਾਰ ਕੀਤੀ।

ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਸਰਪੰਚ ਵੱਲੋਂ ਨੌਜਵਾਨ ਦੀ ਕੀਤੀ ਕੁੱਟਮਾਰ ਦੀ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਪਹੁੰਚੀ ਜਦੋਂ ਸ਼ਿਕਾਇਤ ਆਵੇਗੀ, ਤਾਂ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

ਨੌਜਵਾਨ ਹਮਲਾ ਕਰਨ ਦੀ ਨੀਅਤ ਨਾਲ ਆਇਆ ਸੀ: ਸਰਪੰਚ

ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਰਾਤ ਨੂੰ ਉਸ ਦੇ ਘਰ ਵਿਰੋਧੀਆਂ ਦੇ ਇਸ਼ਾਰੇ ’ਤੇ ਹਮਲਾ ਕਰਨ ਦੀ ਨੀਅਤ ਨਾਲ ਆਇਆ ਸੀ। ਉਸ ਨੂੰ ਸਮਝਾਇਆ ਕਿ ਸਵੇਰੇ ਗੱਲ ਕਰਾਂਗੇ ਪਰ ਉਹ ਹੱਥੋਪਾਈ ਕਰਨ ਲੱਗ ਪਿਆ ਅਤੇ ਧੱਕਾ ਮੁੱਕੀ ਕਰਨ ਲੱਗਿਆ। ਸਰਪੰਚ ਨੇ ਕਿਹਾ ਕਿ ਉਸ ਨੇ ਮਹੀਨਾ ਪਹਿਲਾਂ ਇਸ ਦੇ ਹੱਕ ਵਿੱਚ ਲਿਖ ਕੇ ਦਿੱਤਾ ਸੀ ਪਰ ਇਸ ਦੀ ਕਿਸੇ ਨੇ ਮੁੜ ਸ਼ਿਕਾਇਤ ਕਰ ਦਿੱਤੀ।

Advertisement
Advertisement
×