ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਗਾ-ਫ਼ਿਰੋਜ਼ਪੁਰ ਜ਼ੋਨ-3 ਦਾ ਯੁਵਕ ਅਤੇ ਵਿਰਾਸਤੀ ਮੇਲੇ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀ ਮੇਲੇ ਵਿੱਚੋਂ ਓਵਰਆਲ ਦੂਜਾ ਉਪ ਜੇਤੂ ਬਣ ਕੇ ਉੱਭਰਿਆ ਹੈ। ਇਹ ਯੁਵਕ ਮੇਲਾ ਗੁਰੂ ਨਾਨਕ ਕਾਲਜ ਮੋਗਾ ਵਿੱਚ ਹੋਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਵਿਦਿਆਰਥੀਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ।
ਮੇਲੇ ਦੇ ਇੰਚਾਰਜ ਡਾ. ਸੁਰਿੰਦਰ ਮੋਹਨ ਦੀਪ ਨੇ ਦੱਸਿਆ ਕਿ ਵੱਖ-ਵੱਖ ਵੰਨਗੀਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਕਲਾਸੀਕਲ ਡਾਂਸ ਵਿਚੋਂ ਪਹਿਲਾ ਸਥਾਨ ਅਰਮਾਨਜੋਤ ਸਿੰਘ, ਭਜਨ ਦੀ ਵੰਨਗੀ ਵਿੱਚੋਂ ਪਹਿਲਾ, ਭਜਨ ਵਿਅਕਤੀਗਤ ਪਹਿਲਾ ਅਰਮਾਨ ਅਤੇ ਦੂਜਾ ਨਵਦੀਪ ਕੌਰ, ਤਬਲਾ ਦੀ ਵੰਨਗੀ ਵਿੱਚੋਂ ਪਹਿਲਾ ਸਥਾਨ ਧਵਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਦਸੂਤੀ ਮੁਕਾਬਲੇ ਵਿਚੋਂ ਪਹਿਲਾ, ਝੂੰਮਰ ਵਿਚੋਂ ਪਹਿਲਾ, ਵਿਅਕਤੀਗਤ ਪਹਿਲਾ ਸਥਾਨ ਸੰਯੋਗਦੀਪ ਸਿੰਘ ਅਤੇ ਤੀਜਾ ਸਥਾਨ ਮਨਵੀਰ ਸਿੰਘ ਨੇ ਪ੍ਰਾਪਤ ਕੀਤਾ। ਸਮੂਹ ਗੀਤ ਦੀ ਵੰਨਗੀ ਵਿਚੋਂ ਦੂਜਾ, ਭੰਗੜਾ ਦੂਜਾ, ਭੰਗੜਾ ਵਿਅਕਤੀਗਤ ਪਹਿਲਾ ਸਥਾਨ ਸੁਖਦੀਪ ਸਿੰਘ ਅਤੇ ਜਸਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮੂਹ ਡਾਂਸ ਦੀ ਵੰਨਗੀ ਵਿਚੋਂ ਦੂਜਾ, ਵਿਅਕਤੀਗਤ ਜੈਸਮੀਨ ਦੂਜਾ ਅਤੇ ਰੌਬਿਨ ਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਰਾਮੇ ਵਿਚੋਂ ਵਿਅਕਤੀਗਤ ਤੌਰ ’ਤੇ ਤਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

