DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨੌਜਵਾਨ ਨੂੰ ਅਗਵਾ ਕਰ ਕੇ ਫਿਰੌਤੀ ਮੰਗੀ

ਨੌਜਵਾਨ ਨੂੰ ਅਗਵਾ ਕਰ ਕੇ ਬੰਦੀ ਬਣਾਉਣ ਅਤੇ ਕੁੱਟਮਾਰ ਕਰ ਕੇ ਉਸ ਦੇ ਪਰਿਵਾਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਾਜ਼ੀਗਰ ਬਸਤੀ ਪਿੰਡ ਦਾਦ ਵਾਸੀ ਰਮਨ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ...

  • fb
  • twitter
  • whatsapp
  • whatsapp
Advertisement

ਨੌਜਵਾਨ ਨੂੰ ਅਗਵਾ ਕਰ ਕੇ ਬੰਦੀ ਬਣਾਉਣ ਅਤੇ ਕੁੱਟਮਾਰ ਕਰ ਕੇ ਉਸ ਦੇ ਪਰਿਵਾਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਾਜ਼ੀਗਰ ਬਸਤੀ ਪਿੰਡ ਦਾਦ ਵਾਸੀ ਰਮਨ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸੈਰ ਲਈ ਘਰੋਂ ਨਿਕਲਿਆ ਸੀ ਤਾਂ ਸੰਨੀ, ਗੁੰਨੀ, ਦਾਨਾ, ਆਰੀਅਨ ਅਤੇ ਘੁੱਗੀ ਨੇ ਉਸ ਨੂੰ ਘੇਰ ਕੇ ਆਪਣੀ ਕਾਰ ਵਿੱਚ ਸੁੱਟ ਲਿਆ ਅਤੇ ਅਗਵਾ ਕਰ ਕੇ ਕਿਸੇ ਅਣਜਾਣ ਥਾਂ ’ਤੇ ਲੈ ਗਏ। ਉਨ੍ਹਾਂ ਉਸ ਨੂੰ ਕਮਰੇ ਦੇ ਅੰਦਰ ਅਲਮਾਰੀ ਨਾਲ ਬੰਨ੍ਹ ਦਿੱਤਾ ਅਤੇ ਡੰਡਿਆਂ ਤੇ ਰਾਡਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਉਸ ਦੇ ਫੋਨ ਤੋਂ ਉਸ ਦੇ ਪਰਿਵਾਰ ਨੂੰ ਫੋਨ ਕਰ ਕੇ ਉਸਦੀ ਰਿਹਾਈ ਲਈ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਉਨ੍ਹਾਂ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਤੁਰੰਤ 5 ਲੱਖ ਰੁਪਏ ਨਾ ਮਿਲੇ ਜਾਂ ਪੁਲੀਸ ਨੂੰ ਸੂਚਿਤ ਨਹੀਂ ਕੀਤਾ, ਤਾਂ ਉਹ ਉਸ ਨੂੰ ਮਾਰ ਦੇਣਗੇ। ਇਸ ਦੌਰਾਨ ਉਹ ਉੱਥੋਂ ਮੌਕਾ ਦੇਖ ਕੇ ਭੱਜ ਆਇਆ ਅਤੇ ਪੁਲੀਸ ਕੋਲ ਪੁੱਜ ਗਿਆ। ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਦਰ ਦੀ ਪੁਲੀਸ ਵੱਲੋਂ ਸੰਨੀ, ਗੁਣੀ, ਦਾਨਾ, ਆਰੀਅਨ, ਘੁੱਗੀ ਅਤੇ ਉਨ੍ਹਾਂ ਦੇ ਚਾਰ ਹੋਰ ਅਣਪਛਾਤੇ ਸਾਥੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisement
Advertisement
×