ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਯੋਗ ਦਿਵਸ ਮਨਾਇਆ
ਪੱਤਰ ਪ੍ਰੇਰਕ
ਦੋਰਾਹਾ, 21 ਜੂਨ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ 11ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਕਾਲਜ ਦੇ ਐਨਸੀਸੀ ਅਤੇ ਐਨਐਸਐਸ ਯੂਨਿਟ ਨੇ 19 ਪੰਜਾਬ ਬੀਐਨਸੀਸੀ ਲੁਧਿਆਣਾ ਦੇ ਸਹਿਯੋਗ ਨਾਲ ‘ਇਕ ਧਰਤੀ, ਇਕ ਸਿਹਤ ਲਈ ਯੋਗਾ’ ਥੀਮ ਅਧੀਨ ਯੋਗ ਸ਼ੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖ ਵੱਖ ਸਕੂਲਾਂ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਪਿੰ੍ਰਸੀਪਲ ਡਾ.ਸਰਵਜੀਤ ਕੌਰ ਬਰਾੜ ਅਤੇ ਪ੍ਰੋ.ਹਿਨਾ ਰਾਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਡਾ.ਨਿਰਲੇਪ ਕੌਰ ਨੇ ਯੋਗ ਦੀ ਸਾਡੇ ਜੀਵਨ ਵਿਚ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਯੋਗ ਅਪਣਾਉਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਲੇ ਯੋਗ ਆਸਣਾਂ ਦਾ ਅਭਿਆਸ ਕਰਵਾਇਆ। ਇਸ ਦੌਰਾਨ ਵਲੰਟੀਅਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਲਾਈਵ ਯੋਗ ਸੰਦੇਸ਼ ਵੀ ਦਿਖਾਇਆ ਗਿਆ। ਇਸ ਮੌਕੇ ਪ੍ਰੋ.ਸਨਦੀਪ ਸਿੰਘ ਹੁੰਦਲ, ਪ੍ਰੋ.ਅਮਨਦੀਪ ਚੀਮਾ, ਡਾ.ਗੁਰਪ੍ਰੀਤ ਸਿੰਘ, ਡਾ.ਕਰਮਜੀਤ ਸਿੰਘ, ਨਾਇਬ ਸੂਬੇਦਾਰ ਕੁਲਵਿੰਦਰ ਸਿੰਘ, ਤਰਸੇਮ ਸਿੰਘ, ਤਲਵਿੰਦਰ ਸਿੰਘ, ਸਤਵੀਰ ਸਿੰਘ, ਹਰਜਿੰਦਰ ਸਿੰਘ, ਪ੍ਰੋ.ਰਾਮਪਾਲ ਬੰਗਾ ਨੇ ਯੋਗ ਆਸਣਾਂ ਸਬੰਧੀ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਇਥੋਂ ਦੇ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਬ੍ਰਹਮਾ ਕੁਮਾਰੀ ਅਧਿਆਤਮਿਕ ਕੇਂਦਰ ਸਾਹਨੇਵਾਲ ਵੱਲੋਂ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਬੀ.ਕੇ ਮੀਨਾਕਸ਼ੀ ਦੀਦੀ ਨੇ ਯੋਗ ਦੇ ਤਿੰਨੇ ਰੂਪ ਸਰੀਰਕ ਯੋਗ, ਪ੍ਰਾਣਾਯਾਮ ਅਤੇ ਅਧਿਆਤਮਿਕ ਯੋਗ ਸਬੰਧੀ ਜਾਣਕਾਰੀ ਦਿੱਤੀ ਜੋ ਸਾਡੀ ਆਤਮਾ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ 21 ਜੂਨ ਉੱਤਰੀ ਗੋਲਾਕਾਰ ਵਿਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਇਹ ਉੱਤਰਾਯਣ ਦਾ ਆਖਰੀ ਦਿਨ ਹੁੰਦਾ ਹੈ ਇਸ ਉਪਰੰਤ ਸੂਰਜ ਦੀ ਸਥਿਤੀ ਦੱਖਣੀ ਗੋਲਾਕਾਰ ਵਿਚ ਬਣ ਜਾਂਦੀ ਹੈ। ਇਸ ਦੌਰਾਨ ਸੁਭਾਸ਼ ਗੁਪਤਾ ਨੇ ਸ਼ਹਿਰ ਨਿਵਾਸੀਆਂ ਨੂੰ ਵੱਖ ਵੱਖ ਯੋਗ ਗਤੀਵਿਧੀਆਂ ਕਰਵਾਈਆਂ। ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤੀ ਰਹਿੰਦਾ ਹੈ। ਸਕੂਲ ਚੇਅਰਮੈਨ ਡੀ.ਐਸ ਗੁਸਾਈਂ, ਦਲਵਿੰਦਰ ਕੌਰ, ਰਿੱਕੀ ਬੈਕਟਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮ ਸਰੂਪ ਭਨੋਟ, ਵਰਿੰਦਰ ਸ਼ਰਮਾ, ਦਵਿੰਦਰ ਕਪਲਿਸ਼, ਵਿਨੋਦ ਵਿਜੈਪਾਲ, ਡਾ.ਏਕਨੂਰ, ਇੰਦੂ ਬੈਕਟਰ, ਵਿਨੋਦ ਸੇਠੀ ਤੇ ਹੋਰ ਹਾਜ਼ਰ ਸਨ।