DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

ਨਗਰ ਕੌਂਸਲ ਤੇ ਪੁਲੀਸ ਵੱਲੋਂ ਸਾਂਝੀ ਕਾਰਵਾਈ; ਮਿੰਟਾਂ ’ਚ ਢਹਿ ਢੇਰੀ ਕੀਤਾ ਨਾਜਾਇਜ਼ ਤਰੀਕੇ ਬਣਾਇਆ ਘਰ
  • fb
  • twitter
  • whatsapp
  • whatsapp
Advertisement

ਚਰਨਜੀਤ ਸਿੰਘ ਢਿੱਲੋਂ

ਜਗਰਾਉਂ , 1 ਜੁਲਾਈ

Advertisement

ਨਸ਼ਾ ਤਸਕਰੀ ਦੇ ਦਰਜ ਕੇਸਾਂ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਪਤੀ-ਪਤਨੀ ਵੱਲੋਂ ਨਸ਼ਾ ਤਸਕਰੀ ਕਰ ਕੇ ਬਣਾਇਆ ਘਰ ਨਗਰ ਕੌਂਸਲ ਅਤੇ ਪੁਲੀਸ ਦੇ ਹੁਕਮਾਂ ’ਤੇ ਢਾਹ ਦਿੱਤਾ ਗਿਆ। ਦੱਸਣਯੋਗ ਹੈ ਕਿ ਨਸ਼ਾ ਤਸਕਰ ਹਰਪ੍ਰੀਤ ਸਿੰਘ ਉਰਫ ਹੈਪੀ ਲੌਂਗਾ ਅਤੇ ਉਸਦੀ ਪਤਨੀ ਇੰਦਰਜੀਤ ਕੌਰ ਉਰਫ ਇੰਦੂ ਖ਼ਿਲਾਫ਼ ਨਸ਼ਾ ਤਸਕਰੀ ਦੇ ਕਰੀਬ 18 ਕੇਸ ਦਰਜ ਹਨ। ਉਨ੍ਹਾਂ ਦੇ ਇਥੇ ਸਥਾਨਕ ਮੁਹੱਲਾ ਮਾਈ ਜੀਨਾ ਵਿੱਚ ਕੌਂਸਲ ਦੀ ਜਗ੍ਹਾ ’ਚ ਬਣਾਏ ਨਾਜਾਇਜ਼ ਘਰ ਨੂੰ ਅੱਜ ਬਾਅਦ ਦੁਪਹਿਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਦੀ ਹਾਜ਼ਰੀ ਵਿੱਚ ਬੁਲਡੋਜ਼ਰ ਚਲਾ ਕੇ ਮਿੱਟੀ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ। ਘਰ ਢਾਹੇ ਜਾਣ ਦੇ ਸਬੰਧ ਵਿੱਚ ਡਾ. ਅੰਕੁਰ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਤੋਂ ਪ੍ਰਾਪਤ ਪੱਤਰ ਜਿਸ ਵਿੱਚ ਬਕਾਇਦਾ ਅੰਕਿਤ ਸੀ ਕਿ ਇਸ ਨਸ਼ਾ ਤਸਕਰ ਜੋੜੇ ਨੇ ਨਾਜਾਇਜ਼ ਜ਼ਮੀਨ ਉਪਰ ਇਹ ਘਰ ਬਣਾਇਆ ਗਿਆ ਹੈ। ਜਿਲ਼੍ਹਾ ਪ੍ਰਸ਼ਾਸਨ ਤੋਂ ਨਗਰ ਕੌਂਸਲ ਨੂੰ ਮਿਲੇ ਹੁਕਮਾਂ ’ਤੇ ਉਕਤ ਇਮਾਰਤ ਢਾਹੁਣ ਦੇ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਕਿਸੇ ਅਣ-ਸੁਖਾਵੀ ਘਟਨਾ ਵਾਪਰਨ ਦੇ ਡਰੋਂ ਘਰ ਢਾਹੁਣ ਮੌਕੇ ਪੁਲੀਸ ਫੋਰਸ ਲਗਾਈ ਗਈ ਹੈ। ਜਦੋਂ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਇਸ ਸਬੰਧ ’ਚ ਜਾਨਣ ਲਈ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਗੈਰਕਾਨੂੰਨੀ ਉਸਾਰੀ ਬਾਰੇ ਉਕਤ ਜੋੜ੍ਹੇ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਪਰ ਉਹ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਅੰਤ ਨਗਰ ਕੌਂਸਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ’ਤੇ ਇਹ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਹੈ। ਦੱਸਣਯੋਗ ਹੈ ਕਿ ਨਸ਼ਾ ਤਸਕਰ ਹਰਪ੍ਰੀਤ ਸਿੰਘ ਲੌਂਗਾ ਜੇਲ੍ਹ ਵਿੱਚੋਂ ਨਸ਼ੇ ਦਾ ਰੈਕੇਟ ਚਲਾ ਰਿਹਾ ਸੀ, ਇਸ ਕੰਮ ਵਿੱਚ ਉਸਦੀ ਘਰਵਾਲੀ ਇੰਦਰਜੀਤ ਕੌਰ ਇੰਦੂ ਉਸਦਾ ਸਾਥ ਦੇ ਰਹੀ ਸੀ। ਹਰਪ੍ਰੀਤ ਸਿੰਘ ਲੌਂਗਾ ਨਸ਼ੇ ਤੋਂ ਕਮਾਏ ਪੈਸੇ ਆਪਣੀ ਘਰਵਾਲੀ ਨੂੰ ਆਪਣੇ ਦੋਸਤ ਜਸਵਿੰਦਰ ਸਿੰਘ ਸੋਨੀ ਦੇ ਖਾਤੇ ਰਾਹੀਂ ਪਹੁੰਚਾਉਦਾ ਸੀ। ਪਿਛਲੇ ਹਫਤੇ ਇੰਦੂ ਆਪਣੇ ਦੋ ਹੋਰ ਸਾਥੀ ਤਸਕਰਾਂ ਨਾਲ 285 ਗ੍ਰਾਮ ਹੈਰੋਇਨ, ਆਈ-20 ਕਾਰ, 8 ਹਜ਼ਾਰ ਰੁਪਏ ਨਕਦੀ ਸਣੇ ਸੀਆਈਏ ਪੁਲੀਸ ਨੇ ਸਿੱਧਵਾਂ ਬੇਟ ਇਲਾਕੇ ’ਚੋਂ ਗ੍ਰਿਫਤਾਰ ਕੀਤੀ ਸੀ। ਬਾਅਦ ਵਿੱਚ ਲੌਂਗਾ ਤੇ ਉਸਦੇ ਇੱਕ ਹੋਰ ਸਾਥੀ ਨੂੰ ਪੁਲੀਸ ਪ੍ਰੋਡਕਸ਼ਨ ਵਾਰੰਟਾਂ ’ਤੇ ਜੇਲ ਵਿੱਚੋਂ ਪੁੱਛ-ਪੜਤਾਲ ਲਈ ਲੈ ਕੇ ਆਈ ਸੀ।

ਘਰ ਦੀ ਭੰਨਤੋੜ ਦੇ ਖਿਲਾਫ ਨਸ਼ਾ ਤਸਕਰ ਇੰਦੂ ਦੇ ਪੱਖ ਤੇ ਕੁਝ ਵਕੀਲ ਵੀ ਮੌਕੇ ’ਤੇ ਪਹੁੰਚੇ, ਉਨ੍ਹਾਂ ਪ੍ਰਸ਼ਾਸਨ ਅਤੇ ਪੁਲੀਸ ਨਾਲ ਗੱਲ ਕੀਤੀ ਕਿ ਘਰ ਬਾਰ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਹੋਈ ਹੈ ਜਿਸਦੀ ਸੁਣਵਾਈ 4 ਜੁਲਾਈ ਨੂੰ ਹੈ ਪਰ ਨਗਰ ਕੌਂਸਲ ਨੇ ਉਨ੍ਹਾਂ ਦੀ ਸੁਣਨ ਤੋਂ ਪਹਿਲਾਂ ਹੀ ਬੁਲਡੋਜ਼ਰ ਚਲਾ ਦਿੱਤਾ ਸੀ। ਸੀਨੀਅਰ ਪੁਲੀਸ ਕਪਤਾਨ ਡਾ.ਅੰਕੁਰ ਗੁਪਤਾ ਨੇ ਨਸ਼ਾ ਤਸਕਰਾਂ ਤਾੜਨਾ ਕੀਤੀ ਹੈ।

Advertisement
×