ਯਸ਼ਮਿਤ ਅਤੇ ਸੁਖਲੀਨ ਨੇ ਲੰਮੀ ਛਾਲ ਮਾਰੀ
ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸ਼ਿਰਕਤ ਕੀਤੀ
ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਬੀਤੇ ਦਿਨ ਜਿਨ੍ਹਾਂ ਬਲਾਕਾਂ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਹਨ, ਉਨ੍ਹਾਂ ਵਿੱਚੋਂ ਅੱਜ ਦੂਜੇ ਦਿਨ ਬਲਾਕ ਮਿਉਂਸਿਪਲ ਕਾਰਪੋਰੇਸ਼ਨ ਤਹਿਤ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਲੜਕੇ (ਅੰਡਰ-17) ਵਰਗ ਦੀ ਲੰਮੀ ਛਾਲ ਵਿੱਚ ਯਸ਼ਮੀਤ ਸ਼ਰਮਾ ਅਤੇ ਲੜਕੀਆਂ ਵਿੱਚੋਂ ਸੁਖਲੀਨ ਕੌਰ ਬੇਦੀ ਨੇ ਲੰਮੀ ਛਾਲ ਲਾ ਕੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਦੂਜੇ ਦਿਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸ਼ਿਰਕਤ ਕੀਤੀ।
ਬਲਾਕ ਦੇ ਅੱਜ ਦੂਜੇ ਦਿਨ ਹੋਏ ਵੱਖ ਵੱਖ ਐਥਲੈਟਿਕ ਮੁਕਾਬਲਿਆਂ ਵਿੱਚੋਂ ਲੜਕੇ (ਅੰਡਰ-17) ਵਰਗ ਦੀ ਲੰਮੀ ਛਾਲ ਵਿੱਚ ਯਸ਼ਮੀਤ ਸ਼ਰਮਾ ਨੇ ਪਹਿਲਾ, ਇਸ਼ਾਂਤ ਨੇ ਦੂਜਾ ਅਤੇ ਅਨਜੋਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ’ਚ ਲੜਕੀਆਂ ਵਿੱਚੋਂ ਸੁਖਲੀਨ ਕੌਰ ਬੇਦੀ ਨੇ ਪਹਿਲਾ, ਅਨਨਿਆ ਵਰਮਾ ਨੇ ਦੂਜਾ ਅਤੇ ਛਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੇ (ਅੰਡਰ-21) ਦੀ 100 ਮੀਟਰ ਦੌੜ ਵਿੱਚ ਨਵੀਨ ਕੁਮਾਰ, ਸੁਖਜੋਤ ਸਿੰਘ ਅਤੇ ਸਰਵਨ, 200 ਮੀਟਰ ਦੌੜ ਵਿੱਚ ਸਿਮਰਤਵੀਰ ਸਿੰਘ, ਭਵਨਪ੍ਰੀਤ ਸਿੰਘ ਅਤੇ ਰਿਸ਼ਭ, 800 ਮੀਟਰ ਦੌੜ ਵਿੱਚ ਸਕਸ਼ਮ ਸਿੰਘ, ਉਤਕਰਸ਼ ਅਤੇ ਮੋਨੂੰ, 1500 ਮੀਟਰ ਦੌੜ ਵਿੱਚ ਇਸ਼ਾਨ ਲੀਲ੍ਹ, ਮੋਹਨ ਅਤੇ ਸਤਿਅਮ ਨੇ, 5000 ਮੀਟਰ ਵਿੱਚ ਇਸ਼ਾਨ, ਸਤਯਮ ਕੁਮਾਰ ਅਤੇ ਮੋਹਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਦੇ ਲੰਮੀ ਛਾਲ ਮੁਕਾਬਲੇ ਵਿੱਚ ਗੁਰਦਿੱਤ ਸਿੰਘ, ਕੇਤਨ ਅਤੇ ਗੁਰਕਰਨ ਸਿੰਘ, ਸ਼ਾਟਪੁੱਟ ਵਿੱਚ ਕੁਨਾਲ ਚੌਧਰੀ, ਗੁਰਇਕਬਾਲ ਸਿੰਘ, ਕ੍ਰਿਸ਼ਨ ਅਰੋੜਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੇ (ਅੰਡਰ 21-30 ਸਾਲ) ਵਰਗ ਦੀ 400 ਮੀਟਰ ਦੌੜ ਵਿੱਚ ਨਿਪੂਨ ਨਾਇਰ ਨੇ ਪਹਿਲਾ, ਭਗਵਾਨ ਸਿੰਘ ਨੇ ਦੂਜਾ ਜਦਕਿ ਜਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ (ਅੰਡਰ-21) ਵਰਗ ਦੀ 200 ਮੀਟਰ ਦੌੜ ਵਿੱਚ ਪਹਿਲ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਜਦਕਿ ਰੌਣਕਪ੍ਰੀਤ ਕੌਰ ਨੇ ਤੀਜਾ ਸਥਾਨ, 400 ਮੀਟਰ ਦੌੜ ਵਿੱਚ ਅਮਾਨਤ ਸਿੱਧੂ ਨੇ ਪਹਿਲਾ, ਪਹਿਲ ਨੇ ਦੂਜਾ ਜਦਕਿ ਧਰਿਤੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

