DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਿਖਾਰੀ ਸਭਾ ਵੱਲੋਂ ਗੁਰਚਰਨ ਰਾਮਪੁਰੀ ਯਾਦਗਾਰੀ ਸਮਾਗਮ

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਅੱਜ ਰਾਮਪੁਰ ਦੀ ਹੁਸ਼ਿਆਰਾ ਪੱਤੀ ਧਰਮਸ਼ਾਲਾ ਵਿੱਚ 5ਵਾਂ ਗੁਰਚਰਨ ਰਾਮਪੁਰੀ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਪ੍ਰਸਿੱਧ ਗ਼ਜ਼ਲਗੋ ਐੱਸ ਨਸੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਹਾਜ਼ਰੀਨ ਵੱਲੋਂ ਇਕ...

  • fb
  • twitter
  • whatsapp
  • whatsapp
featured-img featured-img
ਗ਼ਜ਼ਲਗੋ ਐੱਸ ਨਸੀਮ ਦਾ ਸਨਮਾਨ ਕਰਦੇ ਹੋਏ ਸਭਾ ਦੇ ਮੈਂਬਰ।
Advertisement

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਅੱਜ ਰਾਮਪੁਰ ਦੀ ਹੁਸ਼ਿਆਰਾ ਪੱਤੀ ਧਰਮਸ਼ਾਲਾ ਵਿੱਚ 5ਵਾਂ ਗੁਰਚਰਨ ਰਾਮਪੁਰੀ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਪ੍ਰਸਿੱਧ ਗ਼ਜ਼ਲਗੋ ਐੱਸ ਨਸੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਹਾਜ਼ਰੀਨ ਵੱਲੋਂ ਇਕ ਸਾਹਿਤਕ ਉਤਸਵ ਦਾ ਨਾਂ ਦਿੱਤਾ ਗਿਆ ਕਿਉਂਕਿ ਇਸ ਵਿਚ ਪੰਜਾਬ ਭਰ ਤੋਂ ਨਾਮਵਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ ਜਦੋਂ ਕਿ ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਅਤੇ ਪੰਜਾਬੀ ਗ਼ਜ਼ਲ ਗਾਇਕ ਗੁਰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਐੱਸ ਨਸੀਮ ਦੀ ਸ਼ਾਇਰੀ ਬਾਰੇ ਪਰਚੇ ਸ਼ਾਇਰ ਡਾ. ਜਗਵਿੰਦਰ ਜੋਧਾ ਅਤੇ ਡਾ. ਸ਼ਮਸ਼ੇਰ ਮੋਹੀ ਨੇ ਪੜ੍ਹੇ ਅਤੇ ਸਨਮਾਨ ਪੱਤਰ ਲੈਕਚਰਾਰ ਗੁਰਦਾਸ ਸਿੰਘ ਨੇ ਪੜ੍ਹਿਆ। ਨਸੀਮ ਨੂੰ ਸਨਮਾਨਿਤ ਕਰਨ ਦੀ ਰਸਮ ਵੇਲੇ ਡਾ. ਜਸਵਿੰਦਰ ਸਿੰਘ, ਸਤੀਸ਼ ਕੁਮਾਰ ਵਰਮਾ, ਗੁਰਦੀਪ ਸਿੰਘ, ਅਮਨ ਧੂਰੀ, ਮਨਦੀਪ ਮਾਂਗਟ, ਗੁਲਜ਼ਾਰ ਪੰਧੇਰ, ਸਿਕੰਦਰ ਰਾਮਪੁਰੀ ਅਤੇ ਤਰਨ ਰਾਮਪੁਰ ਹਾਜ਼ਰ ਸਨ। ਦੂਜੇ ਸ਼ੈਸ਼ਨ ਦੌਰਾਨ ਤਰਸੇਮ ਨੂਰ, ਹਰਮੀਤ ਵਿਦਿਆਰਥੀ, ਜਗਵਿੰਰ ਜੋਧਾ, ਸ਼ਮਸ਼ੇਰ ਮੋਹੀ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੋਇਆ। ਇਸ ਮੌਕੇ ਕੁਲਵਿੰਦਰ ਕੁੱਲ੍ਹਾ, ਸੁਨੀਲ ਚੰਦਿਆਣਵੀ, ਅਵਤਾਰਜੀਤ, ਰੂਹੀ ਸਿੰਘ, ਤਲਵਿੰਦਰ ਸ਼ੇਰਗਿੱਲ, ਰਾਣੀ ਸ਼ਰਮਾ, ਐਡਵੋਕੇਟ ਹਰਸਿਮਰਤ ਕੌਰ, ਤਲਵਿੰਦਰ ਸ਼ੇਰਗਿੱਲ, ਗੋਪੀ ਜਾਤੀਵਾਲ, ਜਗਤਾਰ ਸੇਖਾ ਆਦਿ ਨੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਰੰਜਣ ਸੂਖਮ ਨੇ ਨਿਭਾਈ।

Advertisement
Advertisement
×