ਡਾਇਲੇਸਿਸ ਬਾਰੇ ਵਰਕਸ਼ਾਪ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਡਾਇਲੇਸਿਸ ਯੂਨਿਟ ਵਿੱਚ ਕੁੱਤਿਆਂ ਵਿੱਚ ਡਾਇਲੇਸਿਸ ਬਾਰੇ 5 ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਕਾਰਜਸ਼ਾਲਾ ਦੌਰਾਨ ਦੱਖਣੀ ਕੋਰੀਆ ਤੋਂ ਸੱਤ ਵੈਟਰਨਰੀ ਡਾਕਟਰ ਸਿਖਲਾਈ ਪ੍ਰਾਪਤ ਕਰਨ ਲਈ ਪਹੁੰਚੇ ਹਨ। ਇਸ ਪਹਿਲਕਦਮੀ ਨੂੰ...
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਡਾਇਲੇਸਿਸ ਯੂਨਿਟ ਵਿੱਚ ਕੁੱਤਿਆਂ ਵਿੱਚ ਡਾਇਲੇਸਿਸ ਬਾਰੇ 5 ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਕਾਰਜਸ਼ਾਲਾ ਦੌਰਾਨ ਦੱਖਣੀ ਕੋਰੀਆ ਤੋਂ ਸੱਤ ਵੈਟਰਨਰੀ ਡਾਕਟਰ ਸਿਖਲਾਈ ਪ੍ਰਾਪਤ ਕਰਨ ਲਈ ਪਹੁੰਚੇ ਹਨ। ਇਸ ਪਹਿਲਕਦਮੀ ਨੂੰ ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਇੱਕ ਮੀਲ ਪੱਥਰ ਵਾਂਗ ਗਿਣਿਆ ਗਿਆ ਹੈ। ਸਿਖਲਾਈ ਪ੍ਰੋਗਰਾਮ ’ਚ ਵਿਹਾਰਕ ਕੇਸ ਪ੍ਰਦਰਸ਼ਨ, ਲਾਈਵ ਕਲੀਨਿਕਲ ਕੇਸ ਚਰਚਾ, ਹੱਥੀਂ ਡਾਇਲੇਸਿਸ ਪ੍ਰਕਿਰਿਆਵਾਂ, ਵਿਚਾਰ-ਵਟਾਂਦਰਾ ਵਿਗਿਆਨਕ ਸੈਸ਼ਨ, ਗੁਰਦੇ ਬਦਲਣ ਵਾਲੀਆਂ ਥੈਰੇਪੀਆਂ ਅਤੇ ਨੈਫਰੋਲੋਜੀ ’ਤੇੇ ਢਾਂਚਾਗਤ ਗਿਆਨ-ਸਾਂਝਾ ਕਰਨਾ ਸ਼ਾਮਲ ਸੀ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਕਾਰਜਸ਼ਾਲਾ ਨੇ ਡਾਇਲੇਸਿਸ ਯੂਨਿਟ ਟੀਮ ਦੀ ਕਲੀਨਿਕਲ ਮੁਹਾਰਤ, ਤਕਨੀਕੀ ਸਮਰੱਥਾ ਅਤੇ ਅਕਾਦਮਿਕ ਅਗਵਾਈ ਦਾ ਪ੍ਰਦਰਸ਼ਨ ਕੀਤਾ। ਰਵਾਇਤੀ ਤੌਰ ’ਤੇ ਉੱਨਤ ਕਲੀਨਿਕਲ ਸਿਖਲਾਈ ਲਈ ਸਿੱਖਿਆਰਥੀ ਬਾਹਰ ਦੇ ਮੁਲਕਾਂ ਨੂੰ ਜਾਂਦੇ ਹਨ ਪਰ ਇਸ ਕਾਰਜਸ਼ਾਲਾ ਨੇ ਪ੍ਰਵਾਹ ਨੂੰ ਉਲਟਾਅ ਦਿੱਤਾ ਅਤੇ ਅੰਤਰਰਾਸ਼ਟਰੀ ਪੇਸ਼ੇਵਰ ਭਾਰਤ ਵਿੱਚ ਅਤਿ-ਆਧੁਨਿਕ ਸਿਖਲਾਈ ਲੈਣ ਲਈ ਪਹੁੰਚੇ। ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕਾਰਜਸ਼ਾਲਾ, ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਅਨੁਭਵੀ ਸਿਖਲਾਈ ਪ੍ਰਾਜੈਕਟ ਦਾ ਹਿੱਸਾ ਸੀ।

