ਸਕੂਲ ’ਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਰਕਸ਼ਾਪ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਬੱਚਿਆਂ ਦੇ ਰਹਿਣ-ਸਹਿਣ ਸਬੰਧੀ ਮਾਪਿਆਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪ ਦਾ ਲਗਾਈ ਗਈ। ਇਸ ਮੌਕੇ ਬੱਚਿਆਂ ਪ੍ਰਤੀ ਮਾਪਿਆਂ ਨੂੰ ਜਾਗਰੂਕ ਕਰਨ ਲਈ ਸੀ ਬੀ ਐੱਸ ਈ ਦੇ ਰਿਸੋਰਸ ਪਰਸਨ ਡਾ. ਗੁਰਪ੍ਰੀਤ ਕੌਰ ਲੁਧਿਆਣਾ ਵਲੋਂ ਵਰਕਸ਼ਾਪ ਲਗਾਈ ਗਈ। ਇਸ ਵਿੱਚ ਉਨ੍ਹਾਂ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਰਹਿਣ-ਸਹਿਣ, ਖਾਣ-ਪੀਣ, ਆਦਤਾਂ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਲਈ ਪ੍ਰੇਰਿਤ ਕੀਤਾ। ਇਸ ਨੂੰ ਬੱਚਿਆਂ ਦੇ ਮਾਪਿਆਂ ਨੇ ਬੜੇ ਧਿਆਨ ਨਾਲ ਸੁਣਦੇ ਹੋਏ ਆਪਣੀਆਂ ਬੱਚਿਆਂ ਪ੍ਰਤੀ ਕੀਤੀਆਂ ਅਣਗਹਿਲੀਆਂ ਨੂੰ ਸੋਚਦੇ ਹੋਏ ਅੱਗੇ ਤੋਂ ਬੱਚਿਆਂ ਵੱਲ ਧਿਆਨ ਦੇਣ ਅਤੇ ਵੱਧ ਤੋਂ ਵੱਧ ਸਮਾਂ ਦੇਣ ਦਾ ਅਹਿਦ ਲਿਆ। ਇਸੇ ਦੌਰਾਨ ਡਾ. ਗੁਰਪ੍ਰੀਤ ਵਲੋਂ ਬੱਚਿਆਂ ਦੇ ਪਾਲਣ ਪੋਸ਼ਣ ਸਬੰਧੀ ਕੁਝ ਕਿਰਿਆਵਾਂ ਕਰਾਈਆਂ ਗਈਆਂ ਜਿਸ ਵਿੱਚ ਮਾਪਿਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਤੋਂ ਪ੍ਰੇਰਿਤ ਹੋ ਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਇਸ ਵਰਕਸ਼ਾਪ ਦੀ ਸ਼ਲਾਘਾ ਕਰਦੇ ਹੋਏ ਆਪਣੇ ਬੱਚਿਆਂ ਦੀਆਂ ਗਲਤ ਆਦਤਾਂ ਜਿਵੇਂ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ, ਜੰਕ ਫੂਡ, ਸਮੇਂ ਦੀ ਗਲਤ ਵਰਤੋਂ ਆਦਿ ਨੂੰ ਸੁਧਾਰਨ ਦਾ ਵਚਨ ਕੀਤਾ। ਮਾਪਿਆਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਅਤੇ ਡਾ. ਗੁਰਪ੍ਰੀਤ ਕੌਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਉੱਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਵੀਰ ਜੈਨ ਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਡਾ. ਗੁਰਪ੍ਰੀਤ ਕੌਰ ਦਾ ਧੰਨਵਾਦ ਕੀਤਾ। ਵਰਕਸ਼ਾਪ ਦੌਰਾਨ ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਵਿਨੋਦ ਕੁਮਾਰ, ਮਨੀਸ਼ ਕੁਮਾਰ, ਮਲਕੀਤ ਕੌਰ, ਕੁਲਦੀਪ ਕੌਰ, ਰਿਪਲ ਰਾਣੀ, ਅੰਕਿਤਾ ਗੁਪਤਾ, ਅਵਨੀਤ ਕੌਰ, ਕੁਲਦੀਪ ਕੌਰ ਸਿੱਧੂ, ਨਵਜੋਤ ਕੌਰ, ਨੇਹਾ ਸਹੋਤਾ, ਗੁਰਮੀਤ ਕੌਰ, ਮਨਪ੍ਰੀਤ, ਅਨੂ ਖੁਰਾਣਾ, ਅਨੂ ਸ਼ਰਮਾ, ਪਲਕ ਸ਼ਰਮਾ, ਸਰਿਤਾ ਅਗਰਵਾਲ, ਅੰਜੂ ਕੌਸ਼ਲ, ਪ੍ਰਭਜੋਤ ਕੌਰ, ਦੀਕਸ਼ਾ ਹੰਸ, ਰੇਨੂੰ ਬਾਲਾ, ਸਾਕਸ਼ੀ ਚੋਪੜਾ ਆਦਿ ਹਾਜ਼ਰ ਸਨ।
