DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਜ਼ਦੂਰਾਂ ਵੱਲੋਂ ਮਹਿੰਗਾਈ ਖ਼ਿਲਾਫ਼ ਰੋਸ ਮੁਜ਼ਾਹਰਾ

ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਕੂਡ਼ਾ ਡੰਪ ਦਾ ਪੱਕਾ ਹੱਲ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਜਗਰਾਉਂ ਵਿੱਚ ਮਹਿੰਗਾਈ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।
Advertisement

ਇੱਥੋਂ ਦੇ ਅਗਵਾੜ ਖੁਆਜਾ ਬਾਜੂ ਦੇ ਬਾਬਾ ਜੀਵਨ ਸਿੰਘ ਪਾਰਕ ਵਿੱਚ ਮਹਿੰਗਾਈ ਖ਼ਿਲਾਫ਼ ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਹੋਈ। ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਇਕੱਠ ਵਿੱਚ ਮਗਨਰੇਗਾ ਵਰਕਰਾਂ ਵੀ ਸ਼ਾਮਲ ਹੋਏ।

ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੱਕ ਤੋੜ ਮਹਿੰਗਾਈ ਨੇ ਆਮ ਗਰੀਬ ਦਿਹਾੜੀਦਾਰ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਬੀਤੇ ਦਿਨਾਂ ਵਿੱਚ ਖੰਡ, ਸਰ੍ਹੋਂ ਦਾ ਤੇਲ, ਦਾਲਾਂ, ਆਟਾ, ਦੁੱਧ, ਰਸੋਈ ਗੈਸ, ਡੀਜ਼ਲ, ਪੈਟਰੋਲ ਦੇ ਰੇਟਾਂ ’ਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸੇ ਗਰੀਬ ਨੂੰ ਘਰ ਪਾਉਣ ਦਾ ਸੁਪਨਾ ਲੈਣ‌ ਦਾ ਵੀ ਹੱਕ ਨਹੀਂ ਰਿਹਾ ਲੱਗਦਾ ਕਿਉਂਕਿ ਇੱਟਾਂ, ਰੇਤਾ, ਬਜਰੀ, ਸੀਮਿੰਟ, ਲੱਕੜ, ਲੋਹਾ, ਅਲਮੂਨੀਅਮ ਦੇ ਰੇਟਾਂ ਨੂੰ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਵਲੋਂ ਅੱਗ ਲਾਈ ਜਾ ਰਹੀ ਹੈ।

Advertisement

ਮਗਨਰੇਗਾ ਸਕੀਮ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਮਨੂੰਵਾਦੀ ਸਰਕਾਰ ਅਸਲ ਵਿੱਚ ਦਲਿਤਾਂ ਗਰੀਬਾਂ ਦਾ ਲੂਣ‌-ਮਿਰਚ ਚਲਾਉਣ ਵਾਲੀ ਇਸ ਸਕੀਮ ਦਾ ਭੋਗ ਪਾਉਣਾ ਚਾਹੁੰਦੀ ਹੈ। ਇਸੇ ਲਈ ਇਸ ਸਕੀਮ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਸਗੋਂ ਕੇਂਦਰ ਸਰਕਾਰ ਨੇ ਇਸ ਸਕੀਮ ਵਿੱਚ ਅਪਣਾ ਹਿੱਸਾ ਘਟਾ ਕੇ ਇਸ ਨੂੰ ਖ਼ਤਮ ਕਰਨ ਦੀ ਧਾਰੀ ਹੋਈ ਹੈ। ਅਗਵਾੜ ਵਾਸੀਆਂ ਨੇ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਡੰਪ ਬਾਰੇ ਲੰਮਾ ਸੰਘਰਸ਼ ਲੜਨ ਦੇ ਬਾਵਜੂਦ ਪੱਕਾ ਹੱਲ ਨਾ ਕਰਨ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ।

Advertisement

Advertisement
×