DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੁਕਾਈ ਨਾ ਹੋਣ ਕਾਰਨ ਮਜ਼ਦੂਰ-ਕਿਸਾਨ ਸੜਕਾਂ ’ਤੇ

ਸਡ਼ਕ ’ਤੇ ਧਰਨਾ ਲਾਇਆ

  • fb
  • twitter
  • whatsapp
  • whatsapp
featured-img featured-img
ਬਰਮ੍ਹੀ-ਨੂਰਪੁਰਾ ਸੜਕ ’ਤੇ ਧਰਨੇ ਦਿੰਦੇ ਹੋਏ ਮਜ਼ਦੂਰ ਤੇ ਕਿਸਾਨ।
Advertisement

ਸੁਸਤ ਰਫ਼ਤਾਰ ਨਾਲ ਹੋ ਰਹੀ ਕਣਕ ਦੀ ਚੁਕਾਈ ਨੂੰ ਲੈ ਕੇ ਬਰਮ੍ਹੀ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਮਜ਼ਬੂਰੀਆਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਉਨ੍ਹਾਂ ਦੀ ਹਮਾਇਤ ਵਿੱਚ ਅੱਜ ਬਰਮ੍ਹੀ-ਨੂਰਪੁਰਾ ਸੜਕ ’ਤੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ ਅਤੇ ਰੋਸ ਜ਼ਾਹਿਰ ਕੀਤਾ। ਕਿਸਾਨ ਆਗੂ ਤਰਲੋਚਨ ਸਿੰਘ ਬਰਮ੍ਹੀ ਨੇ ਕਿਹਾ ਕਿ ਸਰਕਾਰ ਖ਼ਰੀਦ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਮਜ਼ਦੂਰਾਂ, ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਜਦੋਂ ਸੀਜ਼ਨ ਸਮਾਪਤੀ ਵੱਲ ਵੱਧ ਰਿਹਾ ਹੈ, ਉਸ ਸਮੇਂ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਦੇ ਮਾੜ੍ਹੇ ਪ੍ਰਬੰਧਾਂ ਨੇ ਮੰਡੀ ਮਜ਼ਦੂਰਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਮੰਡੀਆਂ ਵਿੱਚ ਪਈ ਕਣਕ ਦਾ ਵਜ਼ਨ ਘਟਣਾ, ਚੋਰੀ ਹੋਣ ਆਦਿ ਦੇ ਖਤਰੇ ਮਜ਼ਦੂਰਾਂ ਸਿਰ ਮੰਡਰਾ ਰਹੇ ਹਨ। ਉਨ੍ਹਾਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਘੰਟਿਆਂ ਵਿੱਚ ਮੰਡੀਆਂ ਵਿੱਚੋਂ ਲਿਫਟਿੰਗ ਦੇ ਪ੍ਰਬੰਧਾਂ ਵਿੱਚ ਤੇਜ਼ੀ ਨਾ ਲਿਆਂਦੀ ਤਾਂ ਲੁਧਿਆਣਾ-ਸਰਾਭਾ-ਰਾਏਕੋਟ ਰੋਡ ਮੁਕੰਮਲ ਤੌਰ ’ਤੇ ਜਾਮ ਕਰ ਦਿੱਤੀ ਜਾਵੇਗੀ।

ਇਸ ਮੌਕੇ ਦਲਜੀਤ ਸਿੰਘ ਤੱਤਲਾ, ਪ੍ਰਧਾਨ ਅਵਤਾਰ ਸਿੰਘ, ਸੁਖਦੇਵ ਸਿੰਘ, ਗੁਲਜ਼ਾਰ ਸਿੰਘ, ਰਾਜਿੰਦਰ ਸਿੰਘ ਲਿੱਤਰ, ਲੇਬਰ ਯੂਨੀਅਨ ਸੂਬਾਈ ਆਗੂ ਗਿਆਨੀ ਗੁਰਦਿਆਲ ਸਿੰਘ, ਡਾ.ਨਿਰਭੈ ਸਿੰਘ, ਕਰਨਜੀਤ ਸਿੰਘ, ਬਲਜਿੰਦਰ ਸਿੰਘ ਕਾਕਾ ਭੈਣੀ, ਚੌਧਰੀ ਬੱਬੀ ਸਿੰਘ, ਪਿੰਦਰ ਸਿੰਘ ਅਤੇ ਜਗਰੂਪ ਸਿੰਘ ਬਰਮ੍ਹੀ ਆਦਿ ਹਾਜ਼ਰ ਸਨ।

Advertisement

Advertisement
Advertisement
×