DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਤ ਵੇਲੇ ਬਣ ਰਹੀ ਲੱਖਾ-ਮਾਣੂੰਕੇ ਸੜਕ ਦਾ ਕੰਮ ਰੁਕਵਾਇਆ

ਸਥਾਨਕ ਲੋਕਾਂ ਨੇ ਰੋਸ ਪ੍ਰਗਟਾਇਅਾ

  • fb
  • twitter
  • whatsapp
  • whatsapp
featured-img featured-img
ਰਾਤ ਵੇਲੇ ਬਣਦੀ ਸੜਕ ਦਾ ਵਿਰੋਧ ਕਰਦੇ ਹੋਏ ਸਥਾਨਕ ਲੋਕ।
Advertisement

ਹਲਕੇ ਦੀ ਬਹੁ-ਚਰਚਿਤ ਅਤੇ ਲੰਮੇ ਸੰਘਰਸ਼ ਉਪਰੰਤ ਸਮਾਂ ਲੰਘਣ ਉਪਰੰਤ ਰਾਤ ਦੇ ਹਨੇਰੇ ਵਿੱਚ ਬਣਨ ਲੱਗੀ ਸੜਕ ਇੱਕ ਵਾਰ ਫਿਰ ਠੇਕੇਦਾਰ ਵੱਲੋਂ ਘਟੀਆ ਸਾਜੋ-ਸਾਮਾਨ ਵਰਤਣ ਕਾਰਨ ਚਰਚਾ ਵਿੱਚ ਆ ਗਈ ਹੈ। ਸੜਕ ਦੀ ਸਫਾਈ ਕੀਤੇ ਬਿਨਾਂ ਘਟੀਆ ਮਟੀਰੀਅਲ ਪਾਏ ਜਾਣ ਦਾ ਸਿਆਸੀ ਆਗੂਆਂ ਅਤੇ ਨਗਰ ਪੰਚਾਇਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਰਾਤ ਵੇਲੇ ਹੀ ਠੇਕੇਦਾਰ, ਜੇ ਈ, ਐਕਸੀਅਨ ਨੂੰ ਫੋਨ ਕੀਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਵੱਜੋਂ ਜਾਣੀ ਜਾਂਦੀ ਚਕਰ, ਲੰਮਾ, ਲੱਖਾ, ਮਾਣੂੰਕੇ ਸੜਕ ’ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਠੇਕੇਦਾਰ ਨੇ ਪ੍ਰੀਮਿਕਸ ਪਾਉਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਕਰੀਬ 9 ਵਜੇ ਦੇ ਆਸ-ਪਾਸ ਇਕੱਤਰ ਹੋਏ ਅਕਾਲੀ ਆਗੂ ਚੰਦ ਸਿੰਘ ਡੱਲਾ, ਜਸਵਿੰਦਰ ਸਿੰਘ ਲੱਖਾ, ਗੁਰਚਰਨ ਸਿੰਘ, ਸੁਰਜੀਤ ਸਿੰਘ ਧਾਲੀਵਾਲ ਸਣੇ ਦਰਜਨ ਦੇ ਕਰੀਬ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ। ਸੜਕ ’ਤੇ ਜਿੱਥੇ ਪ੍ਰੀਮਿਕਸ ਪਾਇਆ ਜਾ ਰਿਹਾ ਸੀ ਉੱਥੇ ਲੋਕਾਂ ਨੇ ਬੁੱਕ ਭਰ-ਭਰ ਮਿੱਟੀ ਦੇ ਦਿਖਾਏ। ਲੋਕਾਂ ਦੇ ਭਾਰੀ ਵਿਰੋਧ ਕਾਰਨ ਰਾਤ ਨੂੰ ਹੀ ਕੰਮ ਬੰਦ ਕਰਵਾ ਦਿੱਤਾ ਗਿਆ।

Advertisement

ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਬਣਾਈ ਜਾਵੇਗੀ ਸੜਕ: ਜੇ ਈ

Advertisement

ਪੀ ਡਬਲਿਊ ਡੀ ਦੇ ਜੇ ਈ ਕਰਮਜੀਤ ਸਿੰਘ ਨੇ ਆਖਿਆ ਕਿ ਕੁਝ ਕਾਰਨਾਂ ਕਰ ਕੇ ਇਸ ਸੜਕ ਨੂੰ ਠੇਕੇਦਾਰ ਵੱਲੋਂ ਰਾਤ ਨੂੰ ਬਣਾਉਣਾ ਪਿਆ। ਉਨ੍ਹਾਂ ਆਖਿਆ ਕਿ ਠੇਕੇਦਾਰ ਨੂੰ ਸੜਕ ਦੀ ਸਫਾਈ ਕਰ ਕੇ ਉੱਚ ਦਰਜੇ ਦਾ ਮਟੀਰੀਅਲ ਵਰਤਣ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਨਵੀਂ ਬਣਨ ਵਾਲੀ ਸੜਕ ਵਿਭਾਗੀ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਬਣਾਈ ਜਾਵੇਗੀ।

Advertisement
×