Raikot ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ’ਚ ਉਤਸ਼ਾਹ ਦਿਸਿਆ
ਰਾਏਕੋਟ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅੱਜ ਕੁੱਲ 20,596 ਵੋਟਰਾਂ ਵਿੱਚੋਂ 14,447 ਵੋਟਰਾਂ ਨੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕੀਤੀ, ਜਿਸ ਨਾਲ ਕੁੱਲ ਮਤਦਾਨ 70.14 ਫੀਸਦੀ ਰਿਹਾ। ਵੋਟਰਾਂ ਦੀ ਸੂਚੀ ਮੁਤਾਬਕ ਕੁੱਲ ਵੋਟਰਾਂ ਵਿੱਚ 10,712 ਮਰਦ ਅਤੇ 9,884 ਮਹਿਲਾ ਵੋਟਰ...
ਰਾਏਕੋਟ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅੱਜ ਕੁੱਲ 20,596 ਵੋਟਰਾਂ ਵਿੱਚੋਂ 14,447 ਵੋਟਰਾਂ ਨੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕੀਤੀ, ਜਿਸ ਨਾਲ ਕੁੱਲ ਮਤਦਾਨ 70.14 ਫੀਸਦੀ ਰਿਹਾ। ਵੋਟਰਾਂ ਦੀ ਸੂਚੀ ਮੁਤਾਬਕ ਕੁੱਲ ਵੋਟਰਾਂ ਵਿੱਚ 10,712 ਮਰਦ ਅਤੇ 9,884 ਮਹਿਲਾ ਵੋਟਰ ਸ਼ਾਮਲ ਸਨ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੇ ਚੋਣ ਬੂਥਾਂ ’ਤੇ ਤਾਇਨਾਤ ਅਮਲੇ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਮਿਲੇ ਸਹਿਯੋਗ ’ਤੇ ਪੂਰਨ ਤਸੱਲੀ ਪ੍ਰਗਟਾਈ। ਰਿਟਰਨਿੰਗ ਅਫਸਰ ਆਦੇਸ਼ ਗੁਪਤਾ ਨੇ ਚੋਣ ਅਮਲ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਲਈ ਵੋਟਰਾਂ, ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ।
ਅਕਾਲੀ ਦਲ ਵੱਲੋਂ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਦੇ ਦੋਸ਼
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਰਾਏਕੋਟ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਧਿਰ ’ਤੇ ਵੱਡੀ ਘਪਲੇਬਾਜ਼ੀ ਦੇ ਦੋਸ਼ ਲਾਏ ਹਨ। ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਤੀਆਂ ਵੋਟਰ ਸੂਚੀਆਂ ਚੋਣ ਅਮਲੇ ਦੀਆਂ ਲਿਸਟਾਂ ਨਾਲ ਮੇਲ ਨਹੀਂ ਖਾਂਦੀਆਂ ਅਤੇ ਕਈ ਪੰਨੇ ਵੀ ਗਾਇਬ ਹਨ। ਆਗੂਆਂ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਮਾਮਲਾ ਹਾਈਕੋਰਟ ਲਿਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੁਖਰਾਜ ਸਿੰਘ ਮਹੇਰਨਾ ਅਤੇ ਜੋਗਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।

