DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Women Safety: ਬੱਚੀਆਂ ਦੇ ਸ਼ੋਸ਼ਣ ਤੇ ਕਤਲ ਖ਼ਿਲਾਫ਼ ਮਾਰਚ ਤੇ ਮੁਜ਼ਾਹਰਾ

ਜਨਤਕ ਜਮਹੂਰੀ ਜਥੇਬੰਦੀਆਂ ਨੇ ਜਬਰ-ਜਨਾਹ ਦੇ ਦੋਸ਼ੀਆਂ ਲੲੀ ਸਜ਼ਾ ਮੰਗੀ; ਭਾਜਪਾ ਸ਼ਾਸਿਤ ਸੂਬਿਆਂ ’ਚ ਅੌਰਤਾਂ ਦੀ ਸੁਰੱਖਿਆ ’ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
featured-img featured-img
ਜਗਰਾਉਂ ਵਿੱਚ ਰੋਸ ਮਾਰਚ ਕਰਦੇ ਹੋਏ ਜਮਹੂਰੀ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ।
Advertisement
ਸਥਾਨਕ ਕਮੇਟੀ ਪਾਰਕ ਵਿੱਚ ਇਕੱਤਰ ਹੋਈਆਂ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਰਕਰਾਂ ਨੇ ਔਰਤਾਂ ’ਤੇ ਅੰਨ੍ਹੇ ਜਬਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਮਾਰਚ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਸਾਂਝਾ ਪੈਨਸ਼ਨਰ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ ਨੇ ਕਿਹਾ ਕਿ ਲੰਘੇ ਦਿਨੀਂ ਗੰਗਾਨਗਰ (ਰਾਜਸਥਾਨ) ਅਤੇ ਮੇਰਠ (ਉੱਤਰ ਪ੍ਰਦੇਸ਼) ਵਿੱਚ ਵਹਿਸ਼ੀ ਦਰਿੰਦਿਆਂ ਵਲੋਂ ਸਮੂਹਿਕ ਜਬਰ-ਜਨਾਹ ਅਤੇ ਕਤਲ ਦੀ ਬੇਹੱਦ ਅਫ਼ਸੋਸਜਨਕ ਅਤੇ ਦਰਦਨਾਕ ਘਟਨਾਵਾਂ ਨੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਹੈ। ਗੰਗਾਨਗਰ ਦੀ ਬੱਚੀ ਨੂੰ ਲਗਾਤਾਰ ਪੰਜ ਦਿਨ ਵੱਖ-ਵੱਖ ਹੋਟਲਾਂ ਵਿੱਚ 32 ਗੁੰਡਿਆਂ ਵਲੋਂ ਸ਼ੋਸ਼ਣ ਕਰਨ ਅਤੇ ਮੇਰਠ ਵਿੱਚ ਇੱਕ ਦਲਿਤ ਕੁੜੀ ਨਾਲ ਜੰਗਲ ਵਿੱਚ ਸਮੂਹਿਕ ਜਬਰ-ਜਨਾਹ ਅਤੇ ਤੇਜ਼ਾਬ ਨਾਲ ਕੇ ਸਾੜ ਦੇਣ ਦੀਆਂ ਮੰਦਭਾਗੀਆਂ ਘਟਨਾਵਾਂ ਇੱਕ ਗੰਭੀਰ ਚੁਣੌਤੀ ਹਨ।

ਆਗੂਆਂ ਨੇ ਕਿਹਾ ਕਿ ਮੇਰਠ ਵਿੱਚ ਬੱਚੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਉਥੋਂ ਦੇ ਜ਼ਿਲ੍ਹਾ ਪੁਲੀਸ ਮੁਖੀ ਵਲੋਂ ਸ਼ਰ੍ਹੇਆਮ ਤਸ਼ੱਦਦ ਕਰਨ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਅੰਦਰ ਵੀ ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ।

Advertisement

ਪ੍ਰਦਰਸ਼ਨਕਾਰੀਆਂ ਨੇ ਮੇਰਠ ਦੇ ਪੁਲੀਸ ਮੁਖੀ ਦੀ ਬਰਖ਼ਾਸਤਗੀ ਦੀ ਮੰਗ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਸ ਜਬਰ ਨੂੰ ਜਾਤੀ ਰੰਗਤ ਦੇਣ ਦੀ ਮਨੂਵਾਦੀ ਪਹੁੰਚ ਦਾ ਵੀ ਸਖ਼ਤ ਨੋਟਿਸ ਲਿਆ। ਬੁਲਾਰਿਆਂ ਨੇ ਜਬਰ-ਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮਗਰੋਂ ਇਕੱਤਰ ਵਰਕਰਾਂ ਨੇ ਔਰਤਾਂ ’ਤੇ ਹਰ ਕਿਸਮ ਦਾ ਜਬਰ ਬੰਦ ਕਰਨ ਅਤੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਮਾਰਚ ਕੱਢਿਆ। ਝਾਂਸੀ ਰਾਣੀ ਚੌਕ ਤੱਕ ਲੋਕਾਂ ਨੂੰ ਜਾਗਰੂਕ ਕਰਨ ਤੇ ਆਵਾਜ਼ ਹੋਰ ਬੁਲੰਦ ਕਰਨ ਲਈ ਮਾਰਚ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

Advertisement

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਗੁਰਮੇਲ ਸਿੰਘ ਰੂਮੀ, ਅਰੁਣ ਗਿੱਲ, ਕਿਸਾਨ ਆਗੂ ਬਲਵਿੰਦਰ ਸਿੰਘ ਕੋਠੇ ਪੋਨਾ, ਇੰਦਰਜੀਤ ਸਿੰਘ ਧਾਲੀਵਾਲ ਨੇ ਅੱਜ ਦੇ ਸਮਾਜ ਵਿੱਚ ਔਰਤ ਨੂੰ ਵਸਤੂ ਸਮਝਣ ਦੀ ਮਾਨਸਿਕਤਾ ਦੀ ਨਿਖੇਧੀ ਕੀਤੀ। ਇਸ ਸਮੇਂ ਜਸਵੰਤ ਸਿੰਘ ਕਲੇਰ, ਸੁਖਦੇਵ ਸਿੰਘ ਹਠੂਰ, ਨਿਰਮਲ ਸਿੰਘ ਭੰਮੀਪੁਰਾ, ਕਰਮਜੀਤ ਸਿੰਘ ਕਾਉਂਕੇ, ਜਗਦੀਸ਼ ਸਿੰਘ ਕਾਉਂਕੇ, ਕਰਤਾਰ ਸਿੰਘ ਵੀਰਾਨ, ਮਜ਼ਦੂਰ ਆਗੂ ਮਦਨ ਸਿੰਘ ਆਦਿ ਹਾਜ਼ਰ ਸਨ।

Advertisement
×