ਐਕਟਿਵਾ ਸਵਾਰ ਔਰਤ ਦਾ ਬੈਗ ਝਪਟਿਆ
ਥਾਣਾ ਦੁੱਗਰੀ ਦੇ ਇਲਾਕੇ ਲੇਬਰ ਚੌਕ ਦੁੱਗਰੀ ਸਥਿਤ ਐੱਲ ਆਈ ਜੀ ਫਲੈਟ ਕੱਟ ਨੇੜੇ ਅਣਪਛਾਤੇ ਐਕਟਿਵਾ ਸਕੂਟਰ ਸਵਾਰ ਔਰਤ ਦਾ ਸਕੂਟਰ ਅੱਗੇ ਪਿਆ ਬੈਗ ਝਪਟ ਕੇ ਲੈ ਗਏ। ਇਸ ਬੈਗ ਵਿੱਚ ਦੋ ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਅਰਬਨ...
Advertisement
ਥਾਣਾ ਦੁੱਗਰੀ ਦੇ ਇਲਾਕੇ ਲੇਬਰ ਚੌਕ ਦੁੱਗਰੀ ਸਥਿਤ ਐੱਲ ਆਈ ਜੀ ਫਲੈਟ ਕੱਟ ਨੇੜੇ ਅਣਪਛਾਤੇ ਐਕਟਿਵਾ ਸਕੂਟਰ ਸਵਾਰ ਔਰਤ ਦਾ ਸਕੂਟਰ ਅੱਗੇ ਪਿਆ ਬੈਗ ਝਪਟ ਕੇ ਲੈ ਗਏ। ਇਸ ਬੈਗ ਵਿੱਚ ਦੋ ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਅਰਬਨ ਅਸਟੇਟ ਦੁੱਗਰੀ ਵਾਸੀ ਰਖਵਿੰਦਰ ਕੌਰ ਆਪਣੀ ਐਕਟਿਵਾ ’ਤੇ ਮਾਡਲ ਟਾਊਨ ਤੋਂ ਆਪਣੇ ਘਰ ਜਾ ਰਹੀ ਸੀ। ਜਦੋਂ ਉਹ ਲੇਬਰ ਚੌਕ ਦੁੱਗਰੀ ਪਾਰ ਕਰ ਕੇ ਐੱਲ ਆਈ ਜੀ ਫਲੈਟ ਕੱਟ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਦੋ ਲੜਕੇ ਉਸ ਦਾ ਬੈਗ ਝਪਟ ਕੇ ਫਰਾਰ ਹੋ ਗਏ। ਇਸ ਵਿੱਚ ਆਈ ਫੋਨ-15 ਅਤੇ ਸੈਮਸੰਗ ਐਫ-62 ਤੋਂ ਇਲਾਵਾ ਕੁੱਝ ਹੋਰ ਜ਼ਰੂਰੀ ਦਸਤਾਵੇਜ਼ ਹਨ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

