DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਛੀਵਾੜਾ ’ਚ ਕਣਕ ਦੀ ਖ਼ਰੀਦ ਨਾ ਹੋ ਸਕੀ

ਬੇਮੌਸਮੇ ਮੀਂਹ ਅਤੇ ਗੜੇਮਾਰੀ ਤੋਂ ਚਿੰਤਤ ਕਿਸਾਨ ਮੰਡੀਅਾਂ ’ਚ ਵੀ ਹੋ ਰਹੇ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਮਾਛੀਵਾੜਾ ਦੀ ਅਨਾਜ ਮੰਡੀ ’ਚ ਵਿਕਣ ਆਈ ਕਣਕ ਦੀ ਸਫ਼ਾਈ ਕਰਦੇ ਹੋਏ ਮਜ਼ਦੂਰ।
Advertisement

ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਕਿਸਾਨ ਫਸਲ ਵੇਚਣ ਲਈ ਮੰਡੀਆਂ ਵਿੱਚ ਪਹੁੰਚ ਚੁੱਕੇ ਹਨ। ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਤੋਂ ਡਰਦਿਆਂ ਕਿਸਾਨਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਦਰਤੀ ਮਾਰ ਤੋਂ ਬਚਣ ਲਈ ਜੋ ਫਸਲ ਪੱਕ ਕੇ ਤਿਆਰ ਖੜੀ ਹੈ। ਉਸ ਦੀ ਕਟਾਈ ਕਰ ਮੰਡੀ ਵਿਚ ਵੇਚਣ ਲਈ ਲਿਆਂਦਾ ਜਾ ਸਕੇ। ਹਾਲਾਂਕ ਅੱਜ ਆੜ੍ਹਤੀਆਂ ਦੀ ਹੜਤਾਲ ਦੇਰ ਸ਼ਾਮ ਖਤਮ ਹੋ ਗਈ। ਅਨਾਜ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨ ਮੁਖਤਿਆਰ ਸਿੰਘ ਮੰਡ ਜੋਧਵਾਲ ਨੇ ਦੱਸਿਆ ਕਿ ਉਹ ਆਪਣੀ ਕਣਕ ਦੀ ਫਸਲ ਮੰਡੀ ਵਿੱਚ ਪੂਰੀ ਤਰ੍ਹਾਂ ਸੁਕਾ ਕੇ ਲਿਆਇਆ ਹੈ ਪਰ ਅੱਜ ਇਸ ਦੀ ਖਰੀਦ ਨਾ ਹੋ ਸਕੀ। ਕਿਸਾਨਾਂ ਨੇ ਕਿਹਾ ਕਿ 2 ਦਿਨ ਦੀ ਬੇਮੌਸਮੀ ਬਾਰਿਸ਼ ਕਾਰਨ ਉਹ ਪਹਿਲਾਂ ਹੀ ਚਿੰਤਤ ਹਨ ਕਿ ਪੱਕੀ ਫਸਲ ’ਤੇ ਕੁਦਰਤੀ ਮਾਰ ਨਾ ਪੈ ਜਾਵੇ, ਇਸ ਲਈ ਸਰਕਾਰ ਮੰਡੀਆਂ ਵਿਚ ਫਸਲ ਖਰੀਦ ਦੇ ਤੁਰੰਤ ਪੁਖਤਾ ਪ੍ਰਬੰਧ ਕਰਨ।

ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਆੜ੍ਹਤੀਆਂ ਦਾ ਅਜਿਹਾ ਕੋਈ ਉਦੇਸ਼ ਨਹੀਂ ਕਿ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚ ਫਸਲ ਦੀ ਵਿਕਰੀ ’ਤੇ ਬਣਦੀ 2.50 ਫੀਸਦੀ ਕਮਿਸ਼ਨ ਦੇਣਾ, ਫਸਲਾਂ ਦੀ ਤੁਲਾਈ ਤੋਂ ਬਾਅਦ ਜੇਕਰ ਲਿਫਟਿੰਗ ਨਾ ਹੋਣ ਕਾਰਨ ਵਜ਼ਨ ਘਟ ਜਾਂਦਾ ਹੈ ਤਾਂ ਉਸਦੀ ਭਰਪਾਈ ਨਾ ਕਰਨ ਬਾਰੇ ਆਦਿ ਸ਼ਾਮਲ ਹਨ।

Advertisement

ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿਆਂਗੇ: ਮਾਣੂੰਕੇ

Advertisement

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਕਿਣ-ਮਿਣ ਦੌਰਾਨ ਮੰਡੀ ’ਚ ਪੁੱਜੀ ਵਿਧਾਇਕਾ ਮਾਣੂੰਕੇ ਨੇ ਮੰਡੀ ਵਿਚਲੇ ਸ਼ੈੱਡ ਹੇਠਾਂ ਪਈ ਕਣਕ ਦੀ ਢੇਰੀ ਦੀ ਬੋਲੀ ਲਗਵਾ ਕੇ ਇਥੇ ਕਣਕ ਦੀ ਸਰਕਾਰੀ ਖਰੀਦ ਦਾ ਰਸਾਮੀ ਆਗਾਜ਼ ਕੀਤਾ। ਸਥਾਨਕ ਮੰਡੀ ਵਿੱਚ ਫ਼ਸਲ ਲੈ ਕੇ ਪੁੱਜੇ ਪਿੰਡ ਰਾਊਵਾਲ ਦੇ ਕਿਸਾਨ ਰਵਿੰਦਰ ਸਿੰਘ ਦੀ ਕਣਕ ਦੀ ਜ਼ਿਮੀਦਾਰਾ ਟਰੇਡਰਜ਼ ਦੇ ਆੜ੍ਹਤੀਆਂ ਰਾਹੀਂ ਬੋਲੀ ਲੱਗੀ। ਇਹ ਖਰੀਦ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋਈ। ਖਰੀਦ ਦੀ ਸ਼ੁਰੂਆਤ ਮੌਕੇ ਵਿਧਾਇਕਾ ਮਾਣੂੰਕੇ ਨੇ ਮੌਜੂਦ ਅਧਿਕਾਰੀਆਂ ਅਤੇ ਆੜ੍ਹਤੀਆਂ ਦਾ ਮੂੰਹ ਮਿੱਠਾ ਕਰਵਾ ਕੇ ਸੀਜ਼ਨ ਦੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਨ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਆੜ੍ਹਤੀਆਂ, ਖਰੀਦ ਏਜੰਸੀਆਂ ਤੇ ਅਧਿਕਾਰੀਆਂ ਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਸੁਖਵਿੰਦਰ ਸੁੱਖੀ, ਪ੍ਰਧਾਨ ਜਗਪਾਲ ਸਿੰਘ ਕਲੇਰ, ਸੈਕਟਰੀ ਪ੍ਰਹਲਾਦ ਸਿੰਗਲਾ, ਬਲਰਾਜ ਸਿੰਘ ਖਹਿਰਾ, ਧੀਰਜ ਵਰਮਾ ਆਦਿ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਪਨਗਰੇਨ ਤੋਂ ਡੀ ਐੱਫ ਐੱਸ ਓ ਬੇਅੰਤ ਸਿੰਘ ਅਤੇ ਜਸਪਾਲ ਸਿੰਘ, ਮਾਰਕਫੈੱਡ ਦੇ ਮੈਨੇਜਰ ਜਸਵੰਤ ਸਿੰਘ ਗੁਰੂ, ਪਨਸਪ ਦੇ ਮੈਨੇਜਰ ਹਰਪ੍ਰੀਤ ਸਿੰਘ, ਵੇਅਰਹਾਊਸ ਤੋਂ ਵਿਜੈ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਤੇ ਲੇਖਾਕਾਰ ਰਵਿੰਦਰ ਪੱਬੀ ਵੀ ਮੌਜੂਦ ਸਨ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਮੁੱਖ ਮੰਤਰੀ ਵਲੋਂ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੰਡੀਆਂ ਵਿੱਚ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Advertisement
×