DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Wheat price hike: ਕਣਕ ਦੇ ਭਾਅ ’ਚ ਨਿਗੂਣੇ ਵਾਧੇ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ

ਕਣਕ ਦੇ ਭਾਅ ਵਿੱਚ 25 ਪੈਸੇ ਦਾ ਵਾਧਾ ਕੋਝਾ ਮਜ਼ਾਕ ਕਰਾਰ; ਕਿਸਾਨ ਜਥੇਬੰਦੀਆਂ ਵੱਲੋਂ ਭਾਅ ਰੱਦ

  • fb
  • twitter
  • whatsapp
  • whatsapp
featured-img featured-img
ਇਕੱਤਰਤਾ ਮਗਰੋਂ ਜਾਣਕਾਰੀ ਦਿੰਦੇ ਕਿਸਾਨ ਆਗੂ। -ਫੋਟੋ: ਸ਼ੇਤਰਾ
Advertisement

ਕਣਕ ਦੇ ਭਾਅ ਵਿੱਚ 25 ਪੈਸੇ ਪ੍ਰਤੀ ਕਿਲੋ ਦੇ ਕੀਤੇ ਨਿਗੂਣੇ ਵਾਧੇ ਮਗਰੋਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹ ਵਾਧਾ ਰੱਦ ਕਰਦਿਆਂ ਕਿਸਾਨਾਂ ਨੂੰ ਇਕਜੁੱਟ ਹੋ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅੱਜ ਨੇੜਲੇ ਪਿੰਡ ਭੰਮੀਪੁਰਾ ’ਚ ਇਕੱਤਰਤਾ ਦੌਰਾਨ ਨਿਗੂਣੇ ਵਾਧੇ ਦੀ ਨਿਖੇਧੀ ਕੀਤੀ ਗਈ। ਇਸੇ ਤਰ੍ਹਾਂ ਜਮਹੂਰੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਬਲਰਾਜ ਸਿੰਘ ਕੋਟਉਮਰਾ ਅਤੇ ਬੂਟਾ ਸਿੰਘ ਚਕਰ ਨੇ ਵੀ ਕਣਕ ਦੇ ਘੱਟੋ-ਘੱਟ ਭਾਅ ਵਿੱਚ ਕੀਤੇ ਇਸ ਵਾਧੇ ਨੂੰ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਵਾਧਾ ਦੱਸਿਆ ਹੈ। ਕਬੀਕੇਯੂ (ਡਕੌਂਦਾ) ਦੀ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜ਼ਮੀਨੀ ਘੋਲ ਦੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ 16ਵੀਂ ਬਰਸੀ ’ਤੇ 11 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਜਾਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਨੁਮਾਇੰਦੇ ਝੋਨੇ ਦੇ ਸੀਜ਼ਨ ਵਿੱਚ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦੌਰਾ ਕਰਨਗੇ। ਮੀਟਰ ਰੀਡਰਾਂ ਦੀ ਹੜਤਾਲ ਖੁੱਲ੍ਹਣ ‌ਤੋਂ ਬਾਅਦ ਖਪਤਕਾਰਾਂ‌ ਨੂੰ ਭੇਜੇ ਭਾਰੀ ਰਕਮ ਦੇ ਬਿਲਾਂ ਦਾ ਜਲਦ ਨਿਬੇੜਾ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਜਥੇਬੰਦੀ ਦਾ ਵਫ਼ਦ ਪੰਜ ਅਕਤੂਬਰ ਨੂੰ ਮੁੱਖ ਇੰਜਨੀਅਰ ਪਾਵਰਕੌਮ ਨੂੰ ਮਿਲਣ ਲਈ ਲੁਧਿਆਣਾ ਜਾਵੇਗਾ। ਖੇਤੀ ਮੋਟਰਾਂ ਦੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਦੀ ਚੋਰੀ ਖ਼ਿਲਾਫ਼ ਐੱਸ ਐੱਸ ਪੀ ਤੋਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਕਾਰਪੋਰੇਟਾਂ ਵੱਲੋਂ ਡਰੋਨ ਰਾਹੀਂ ਕਰਵਾਈ ਜਾ ਰਹੀ ਮੈਪਿੰਗ ਤੁਰੰਤ ਰੋਕਣ ਦੀ ਮੰਗ ਕੀਤੀ ਗਈ।

Advertisement
Advertisement
×