ਸਪਰਿੰਗ ਡੇਲ ਸਕੂਲ ’ਚ ਪ੍ਰਬੰਧਕੀ ਕਮੇਟੀ ਦਾ ਸਵਾਗਤ
ਸਪਰਿੰਗ ਡੇਲ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਜੀਕੇ ਅਸਟੇਟ, ਚੰਡੀਗੜ੍ਹ ਰੋਡ ਵਿੱਚ ਪ੍ਰਚੀਨ ਸ਼ੀਤਲਾ ਮਾਤਾ ਮੰਦਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ’ਚ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ...
Advertisement
ਸਪਰਿੰਗ ਡੇਲ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਜੀਕੇ ਅਸਟੇਟ, ਚੰਡੀਗੜ੍ਹ ਰੋਡ ਵਿੱਚ ਪ੍ਰਚੀਨ ਸ਼ੀਤਲਾ ਮਾਤਾ ਮੰਦਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ’ਚ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਸ਼ਾਮਲ ਸਨ। ਇਸ ਮੌਕੇ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਮੈਂਬਰਾਂ ਮੈਡਮ ਅਵਿਨਾਸ਼ ਕੌਰ ਵਾਲੀਆ ਦੇ ਸਿੱਖਿਆ ਦੇ ਖੇਤਰ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੰਦਿਰ ਕਮੇਟੀ ਨੇ ਸ੍ਰੀਮਤੀ ਵਾਲੀਆ ਅਤੇ ਸਮੂਹ ਸਪਰਿੰਗ ਡੇਲ ਸਟਾਫ ਦਾ ਸ਼ੀਤਲਾ ਮਾਤਾ ਮੰਦਿਰ ਵਿੱਚ ਵਿਸ਼ਾਲ ਸੇਵਾ ਯੋਗਦਾਨ ਦੇਣ ’ਤੇ ਕੋਟਿਨ ਕੋਟਿ ਧੰਨਵਾਦ ਵੀ ਕੀਤਾ। ਸਕੂਲ ਚੇਅਰਪਰਸਨ ਨੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਵੀ ਮੰਦਿਰ ਵਿੱਚ ਹੋਣ ਵਾਲੇ ਕਾਰਜਾਂ ਵਿੱਚ ਸਕੂਲ ਵੱਲੋਂ ਸੇਵਾ ਦਾਨ ਦੇਣ ਦਾ ਵਿਸ਼ਵਾਸ਼ ਦਿਵਾਇਆ। ਅਖੀਰ ਵਿੱਚ ਸਮੂਹ ਸਕੂਲ ਪ੍ਰਬੰਧਕ ਕਮੇਟੀ ਨੂੰ ਮੰਦਿਰ ਪ੍ਰਬੰਧਕੀ ਕਮੇਟੀ ਵੱਲੋਂ ਲਾਲ ਚੁੰਨੀਆਂ ਆਸ਼ੀਰਵਾਦ ਵਜੋਂ ਭੇਂਟ ਕੀਤੀਆਂ ਗਈਆਂ।
Advertisement
Advertisement