ਹਫ਼ਤਾਵਾਰੀ ਤਾਲਾਬੰਦੀ: ਜ਼ਿਆਦਾਤਰ ਬਾਜ਼ਾਰ ਰਹੇ ਬੰਦ

ਸੋਮਵਾਰ ਤੋਂ ਸਵੇਰੇ 5 ਤੋਂ 12 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ

ਹਫ਼ਤਾਵਾਰੀ ਤਾਲਾਬੰਦੀ: ਜ਼ਿਆਦਾਤਰ ਬਾਜ਼ਾਰ ਰਹੇ ਬੰਦ

ਲੁਧਿਆਣਾ ਵਿੱਚ ਬੰਦ ਪਈ ਭਦੌੜ ਹਾਊਸ ਮਾਰਕੀਟ। -ਫੋਟੋ: ਅਸ਼ਵਨੀ ਧੀਮਾਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਈ

ਸੂਬੇ ਵਿੱਚ ਕਰੋਨਾ ਦੇ ਵਧਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਸਰਕਾਰ ਸਖਤ ਹੋ ਗਈ ਹੈ, ਲੁਧਿਆਣਾ ਵਿੱਚ ਵੀਕਐਂਡ ਕਰਫਿਊ ਦੇ ਦੌਰਾਨ ਸ਼ਨਿੱਚਰਵਾਰ ਨੂੰ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ, ਜਿਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਸੀ, ਉਹ ਵੀ ਸਮੇਂ ’ਤੇ ਖੁੱਲ੍ਹੀਆਂ ਤੇ ਬੰਦ ਹੋ ਗਈਆਂ, ਸੜਕਾਂ ’ਤੇ ਆਵਾਜਾਈ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਨਜ਼ਰ ਆਈ। ਦਰਅਸਲ, ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਗਾਤਾਰ ਕਰੋਨਾ ਦੇ ਕੇਸਾਂ ਦੀ ਗਿਣਤੀ 1500 ਦੇ ਨੇੜੇ ਹੀ ਆ ਰਹੀ ਹੈ, ਰੋਜ਼ਾਨਾਂ 20 ਲੋਕਾਂ ਦੀ ਕਰੋਨਾ ਨਾਲ ਮੌਤ ਵੀ ਹੋ ਰਹੀ ਹੈ। ਜਿਸ ਤੋਂ ਬਾਅਦ ਬੀਤੇ ਦਿਨੀਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ, ਇਸੇ ਤਹਿਤ ਵੀਕਐਂਡ ਲੌਕਡਾਊਨ ਨੂੰ ਵੀਕਐਂਡ ਕਰਫਿਊ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਡੀਸੀ ਵੱਲੋਂ ਹੁਣ ਸੋਮਵਾਰ ਤੋਂ ਸਵੇਰੇ 5 ਵਜੇ ਤੋਂ 12 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਸ ਤੋਂ ਬਾਅਦ ਸਿਰਫ਼ ਦੁੱਧ ਤੇ ਮੈਡੀਕਲ ਦੀਆਂ ਦੁਕਾਨਾਂ ਛੱਡ ਕੇ ਸਭ ਕੁੱਝ ਬੰਦ ਹੋ ਜਾਏਗਾ। ਸ਼ਹਿਰ ਵਿੱਚ ਦੁਪਹਿਰ 12 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਜਾਏਗਾ।

ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਹਫ਼ਤਾਵਾਰੀ ਤਾਲਾਬੰਦੀ ਕਾਰਨ ਗੁਰੂਸਰ ਸੁਧਾਰ, ਮੁੱਲਾਂਪੁਰ, ਕਸਬਾ ਜੋਧਾਂ, ਹਲਵਾਰਾ, ਪੱਖੋਵਾਲ ਵਿਚ ਸਭ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਹੀ ਰਹੇ, ਹਾਲਾਂਕਿ ਸੜਕਾਂ ਉੱਪਰ ਇੱਕਾ-ਦੁੱਕਾ ਨਿੱਜੀ ਅਤੇ ਸਰਕਾਰੀ ਬੱਸਾਂ ਤੋਂ ਇਲਾਵਾ ਨਿੱਜੀ ਅਤੇ ਵਪਾਰਕ ਗੱਡੀਆਂ-ਮੋਟਰਾਂ ਦੀ ਆਵਾਜਾਈ ਜਾਰੀ ਰਹੀ। ਸੰਭਾਵੀ ਟਕਰਾ ਨੂੰ ਦੇਖਦਿਆਂ ਲੁਧਿਆਣਾ (ਦਿਹਾਤੀ) ਪੁਲਿਸ ਵਾਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਲੁਧਿਆਣਾ (ਦਿਹਾਤੀ) ਦੇ ਪੁਲਿਸ ਕਪਤਾਨ (ਜਾਂਚ) ਬਲਵਿੰਦਰ ਸਿੰਘ ਨੇ ਸਵੇਰ ਤੋਂ ਹੀ ਗੁਰੂਸਰ ਸੁਧਾਰ ਵਿਚ ਡੇਰੇ ਲਾਏ ਹੋਏ ਸਨ, ਉਪ ਪੁਲਿਸ ਕਪਤਾਨ (ਜਾਂਚ) ਰਾਜੇਸ਼ ਸ਼ਰਮਾ ਸਮੇਤ ਥਾਣਾ ਸੁਧਾਰ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਬੁੱਟਰ, ਥਾਣਾ ਦਾਖਾ ਦੇ ਮੁਖੀ ਪ੍ਰੇਮ ਸਿੰਘ ਭੰਗੂ ਅਤੇ ਥਾਣਾ ਜੋਧਾਂ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਚੌਕਸੀ ਵਜੋਂ ਲਗਾਤਾਰ ਮੁਸਤੈਦ ਰਹੇ।

9 ਵਜੇ ਤੱਕ ਹੋਮ ਡਲਿਵਰੀ ਦੀ ਮਨਜ਼ੂਰੀ ਮੰਗੀ

ਲੁਧਿਆਣਾ (ਟਨਸ): ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਡੀਸੀ ਵਰਿੰਦਰ ਸ਼ਰਮਾ ਨੂੰ ਚਿੱਠੀ ਲਿਖ ਕੇ ਹੋਟਲ ਤੇ ਰੈਸਟੋਰੈਂਟ ਵਪਾਰ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਰੀਜ਼ਾਂ ਦੇ ਲਈ ਵੀ ਰੈਸਟੋਰੈਂਟ ਤੇ ਹੋਟਲਾਂ ਦੇ ਰਾਹੀਂ ਖਾਣਾ ਡਲੀਵਰ ਕੀਤਾ ਜਾਂਦਾ ਹੈ। ਹੁਣ ਹਦਾਇਤਾਂ ਅਨੁਸਾਰ ਸਿਰਫ਼ ਸਵੇਰੇ ਪੰਜ ਤੋਂ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਇਸ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਸਮੇਂ ’ਚ ਤਬਦੀਲੀ ਕਰਕੇ ਰਾਤ 9 ਵਜੇ ਤੱਕ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਡਲਿਵਰੀ ਕੀਤੀ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All