DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Weather Update: ਲੁਧਿਆਣਾ ਵਿੱਚ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲਿਆ

ਤਾਪਮਾਨ ਛੇ ਡਿਗਰੀ ਘਟਿਆ; ਕਾਲੀ ਘਟਾ ਛਾਉਣ ਕਾਰਨ ਦਿਨ ਵੇਲੇ ਹੀ ਹਨੇਰਾ ਪੱਸਰਿਆ

  • fb
  • twitter
  • whatsapp
  • whatsapp
featured-img featured-img
ਮੀਂਹ ਕਾਰਨ ਖੜ੍ਹੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਛਾਈਆਂ ਕਾਲੀਆਂ ਘਟਾਵਾਂ ਮਗਰੋਂ ਪਏ ਤੇਜ਼ ਮੀਂਹ ਨੇ ਮੌਸਮ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪੂਰਾ ਦਿਨ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਭਾਰੀ ਰਾਹਤ ਮਿਲੀ ਹੈ, ਉੱਥੇ ਹੀ ਅਚਾਨਕ ਠੰਢ ਵਧਣ ਕਰਕੇ ਕਈ ਲੋਕ ਸ਼ਾਮ ਵੇਲੇ ਗਰਮ ਕੱਪੜੇ ਪਾਉਣ ਲਈ ਵੀ ਮਜਬੂਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਬੱਦਲਵਾਈ ਹੋਣ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ ਸੀ ਜਿਸ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਸਾਹ ਸੂਤੇ ਹੋਏ ਸਨ। ਐਤਵਾਰ ਸਵੇਰੇ ਅਸਮਾਨ ਵਿੱਚ ਅਚਾਨਕ ਸੰਘਣੀ ਬੱਦਲਵਾਈ ਹੋਣੀ ਸ਼ੁਰੂ ਹੋ ਗਈ। ਕਰੀਬ 10 ਵਜੇ ਕਾਲੀਆਂ ਘਟਾਵਾਂ ਨੇ ਦਿਨ ਵੇਲੇ ਹੀ ਇੰਨਾ ਹਨੇਰਾ ਕਰ ਦਿੱਤਾ ਕਿ ਸੜਕਾਂ ਉੱਤੇ ਜਾਂਦੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾਉਣੀਆਂ ਪੈ ਗਈਆਂ।

Advertisement

ਇਸ ਮਗਰੋਂ ਇੱਕਦਮ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਦੁਪਹਿਰ 2 ਵਜੇ ਤੱਕ ਕਿਣਮਿਣ ਦੇ ਰੂਪ ਵਿੱਚ ਪੈਂਦਾ ਰਿਹਾ। ਇਸ ਮੀਂਹ ਨਾਲ ਸ਼ਹਿਰ ਦੀਆਂ ਨੀਵੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਖਾਸ ਕਰਕੇ ਪੁਰਾਣੇ ਸ਼ਹਿਰ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਆਵਾਜਾਈ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Advertisement

ਜੇ ਮੌਸਮ ਵਿਭਾਗ ਦੇ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਇਸ ਮੀਂਹ ਨੇ ਸ਼ਹਿਰ ਦੇ ਤਾਪਮਾਨ ਵਿੱਚ ਵੱਡੀ ਗਿਰਾਵਟ ਲਿਆਂਦੀ ਹੈ। ਮੌਸਮ ਮਾਹਿਰਾਂ ਮੁਤਾਬਕ ਜਿਹੜਾ ਦਿਨ ਦਾ ਤਾਪਮਾਨ ਪਿਛਲੇ ਦਿਨਾਂ ਦੌਰਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਸੀ, ਉਹ ਐਤਵਾਰ ਨੂੰ ਸਿੱਧਾ ਘੱਟ ਕੇ 26 ਡਿਗਰੀ ਉੱਤੇ ਆ ਗਿਆ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ 23 ਡਿਗਰੀ ਤੋਂ ਡਿੱਗ ਕੇ 20 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਹੀ 50 ਐੱਮ ਐੱਮ ਤੋਂ ਵੱਧ ਮੀਂਹ ਪੈ ਗਿਆ ਸੀ। ਜਦਕਿ ਇਸ ਸਾਲ ਅਕਤੂਬਰ ਦੇ ਪਹਿਲੇ 10 ਦਿਨ ਪੂਰੀ ਤਰ੍ਹਾਂ ਸੁੱਕੇ ਲੰਘਣ ਮਗਰੋਂ ਅੱਜ ਇਹ ਮਹੀਨੇ ਦਾ ਪਹਿਲਾ ਮੀਂਹ ਪਿਆ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਇਸੇ ਤਰ੍ਹਾਂ ਠੰਢਾ ਰਹਿਣ ਦੀ ਸੰਭਾਵਨਾ ਹੈ ਜਿਸ ਨਾਲ ਕਿਸਾਨਾਂ ਨੂੰ ਵੀ ਝੋਨੇ ਦੀ ਵਾਢੀ ਵੇਲੇ ਧਿਆਨ ਰੱਖਣਾ ਪਵੇਗਾ।

Advertisement
×