DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰ ਕਰ ਰਹੇ ਹਾਂ: ਅਰੋੜਾ

ਕੈਬਨਿਟ ਮੰਤਰੀ ਨੇ ਅਾਧੁਨਿਕ ਆਈ ਕੇਅਰ ਸੈਂਟਰ ਦਾ ਉਦਘਾਟਨ ਕੀਤਾ

  • fb
  • twitter
  • whatsapp
  • whatsapp
featured-img featured-img
ਆਈ ਕੇਅਰ ਸੇਂਟਰ ਦਾ ਉਦਘਾਟਨ ਕਰਦੇ ਹੋਏ ਸੰਜੀਵ ਅਰੋੜਾ ਅਤੇ ਹੋਰ। -ਫੋਟੋ: ਅਸ਼ਵਨੀ ਧੀਮਾਨ
Advertisement

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇ ਰਹੀ ਹੈ। ਉਹ ਅੱਜ ਫਿਰੋਜ਼ਪੁਰ ਰੋਡ ’ਤੇ ਨਵੇਂ ਸੁਪਰ-ਸਪੈਸ਼ਲਟੀ ਥਿੰਦ ਆਈ ਹਸਪਤਾਲ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਤਰੱਕੀ ਹੋ ਰਹੀ ਹੈ ਅਤੇ ਇਸ ਤਰ੍ਹਾਂ ਦੇ ਆਧੁਨਿਕ ਅਤੇ ਤਕਨਾਲੋਜੀ-ਅਧਾਰਿਤ ਸੰਸਥਾਨ ਇਸ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦਾ ਲੁਧਿਆਣਾ ਹੀ ਨਹੀਂ ਬਲਕਿ ਲਾਗਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੰਨ੍ਹੇਪਣ ਨੂੰ ਰੋਕਣ ਅਤੇ ਬਿਹਤਰ ਸਿਹਤ ਨਤੀਜੇ ਯਕੀਨੀ ਬਣਾਉਣ ਵਿੱਚ ਇਹ ਕੇਂਦਰ ਮਹੱਤਵਪੂਰਨ ਸਾਬਤ ਹੋਵੇਗਾ। ਸ੍ਰੀ ਅਰੋੜਾ ਨੇ ਦੱਸਿਆ ਕਿ ਮੇਦਾਂਤਾ ਹਸਪਤਾਲ ਦੇ ਮੁੱਖੀ ਡਾ. ਨਰੇਸ਼ ਤਰੇਹਨ ਵੱਲੋਂ ਲੁਧਿਆਣਾ ਵਿੱਚ ਮੇਦਾਂਤਾ ਹਸਪਤਾਲ ਸ਼ੁਰੂ ਕਰਨ ਲਈ ਦੱਸਿਆ ਹੈ ਅਤੇ ਇਸ ਬਾਰੇ ਜਲਦੀ ਹੀ ਕਾਰਵਾਈ ਸ਼ੁਰੂ ਹੋ ਜਾਵੇਗੀ। ਇਸ ਮੌਕੇ ਡਾ. ਜੇ ਐੱਸ ਥਿੰਦ ਚੇਅਰਮੈਨ ਅਤੇ ਮੁੱਖ ਆਈ ਸਰਜਨ ਨੇ ਇਸ ਕੇਂਦਰ ਵਿੱਚ ਸ਼ੁਰੂ ਕੀਤੀਆਂ ਆਧੁਨਿਕ ਇਲਾਜ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਂਦਰ ਵਿੱਚ ਅਧੁਨਿਕ ਡਾਇਗਨੋਸਟਿਕ ਅਤੇ ਸਰਜਰੀ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ਰਾਹੀਂ ਕੈਟ੍ਰੈਕਟ, ਰਿਫਰੈਕਟਿਵ, ਰੇਟੀਨਾ, ਕੋਰਨੀਆ, ਗਲੂਕੋਮਾ, ਬਾਲ ਨੇਤ੍ਰ ਚਿਕਿਤਸਾ ਅਤੇ ਓਕਿਊਲੋਪਲਾਸਟੀ ਵਰਗੀਆਂ ਸੇਵਾਵਾਂ ਇੱਕ ਹੀ ਛੱਤ ਹੇਠ ਦਿੱਤੀਆਂ ਜਾਣਗੀਆਂ। ਯਕੀਨੀ ਬਣਾਈਆਂ ਜਾਂਦੀਆਂ ਹਨ।

Advertisement
Advertisement
×