DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Waterlogging: ਮੀਂਹ ਦੇ ਪਾਣੀ ਦੀ ਨਿਕਾਸੀ ਦਾਅਵੇ ਖੋਖਲੇ ਨਿਕਲੇ

ਪੁਰਾਣੇ ਸ਼ਹਿਰ ’ਚ ਪਾਣੀ ਓਵਰਫਲੋਅ ਹੋਣ ਦਾ ਖ਼ਤਰਾ; ਸਿਆਸੀ ਆਗੂਆਂ ਦੇ ਸਾਹ ਸੁੁੱਕੇ; ਵਿਧਾਇਕ ਪਰਾਸ਼ਰ ਤੜਕੇ ਤਿੰਨ ਵਜੇ ਪੰਪਿੰਗ ਸਟੇਸ਼ਨ ਪੁੱਜੇ; ਜਨਰੇਟਰ ਚਲਵਾ ਕੇ ਕੰਮ ਸ਼ੁਰੂ ਕਰਵਾਇਆ

  • fb
  • twitter
  • whatsapp
  • whatsapp
featured-img featured-img
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪਾਣੀ ਦੀ ਨਿਕਾਸੀ ਕਰਵਾਉਂਦੇ ਹੋਏ।
Advertisement
ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਲੰਘੀ ਦੇਰ ਰਾਤ ਮਹਿਜ਼ ਇੱਕ ਘੰਟਾ ਪਏ ਤੇਜ਼ ਮੀਂਹ ਨੇ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਤੜਕੇ ਸੜਕਾਂ ਅਤੇ ਗਲੀਆਂ ਵਿੱਚ ਖੜ੍ਹੇ ਪਾਣੀ ਕਾਰਨ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਾਲਾਤ ਬੇਕਾਬੂ ਹੁੰਦੇ ਦੇਖ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਤੜਕੇ 3 ਵਜੇ ਖ਼ੁਦ ਘਰੋਂ ਨਿਕਲ ਕੇ ਪੰਪਿੰਗ ਸਟੇਸ਼ਨ ਪੁੱਜਣਾ ਪਿਆ। ਉਨ੍ਹਾਂ ਨੇ ਮੌਕੇ ’ਤੇ ਖੜ੍ਹੇ ਹੋ ਕੇ ਜਨਰੇਟਰ ਚਲਵਾ ਕੇ ਪੰਪਿੰਗ ਸਟੇਸ਼ਨ ਚਾਲੂ ਕਰਵਾਇਆ, ਜਿਸ ਮਗਰੋਂ ਜਲ-ਨਿਕਾਸੀ ਡਿਸਪੋਜਲ ਰਾਹੀਂ ਸੀਵਰੇਜ ਵਿੱਚ ਸੰਭਵ ਹੋ ਸਕੀ। ਮੀਂਹ ਦੌਰਾਨ ਪੁਰਾਣੇ ਸ਼ਹਿਰ ਵਿੱਚ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣ ਦਾ ਖ਼ਤਰਾ ਬਣ ਗਿਆ ਸੀ।

ਦਰਅਸਲ, ਰਾਤ ਦੋ ਵਜੇ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਜਲ-ਥਲ ਹੋ ਗਈਆਂ। ਕੌਂਸਲਰ ਅਰੁਣ ਸ਼ਰਮਾ, ਗਰਵਦੀਪ ਗੌਰਾ ਅਤੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਨੁਮਾਇੰਦਿਆਂ ਦੀ ਨੀਂਦ ਉੱਡ ਗਈ। ਮੀਂਹ ਲਗਾਤਾਰ ਵਰ੍ਹਦਾ ਦੇਖ ਵਿਧਾਇਕ ਅਤੇ ਕੌਂਸਲਰਾਂ ਨੇ ਡਿਸਪੋਜ਼ਲ ਪੁਆਇੰਟਾਂ ’ਤੇ ਪਹੁੰਚ ਕੇ ਮਸ਼ੀਨਰੀ ਦੀ ਵਰਕਿੰਗ ਨੂੰ ਦਰੁਸਤ ਕਰਵਾਇਆ। ਕੁੱਝ ਸਮੇਂ ਬਾਅਦ ਮੀਂਹ ਰੁਕਣ ’ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ, ਪਰ ਦੇਰ ਦੁਪਹਿਰ ਤੱਕ ਚੰਡੀਗੜ੍ਹ ਰੋਡ, ਬਸਤੀ ਜੋਧੇਵਾਲ, ਰਾਹੋਂ ਰੋਡ, ਹੈਬੋਵਾਲ, ਹੰਬੜਾ ਰੋਡ, ਸ਼ੇਰਪੁਰ ਅਤੇ ਗਿਆਸਪੁਰਾ ਵਰਗੇ ਇਲਾਕਿਆਂ ਵਿੱਚ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

Advertisement

ਲੱਕੜ ਬਾਜ਼ਾਰ ਤੇ ਕੇਸਰਗੰਜ ਮੰਡੀ ’ਚ ਪੁਰਾਣੀ ਇਮਾਰਤ ਡਿੱਗੀ

ਤੇਜ਼ ਬਰਸਾਤ ਕਾਰਨ ਸ਼ਹਿਰ ਦੇ ਪੁਰਾਣੇ ਵਪਾਰਕ ਖੇਤਰ ਲੱਕੜ ਬਾਜ਼ਾਰ ਅਤੇ ਕੇਸਰਗੰਜ ਮੰਡੀ ਦੇ ਨਜ਼ਦੀਕ ਇੱਕ ਬਹੁਤ ਪੁਰਾਣੀ ਇਮਾਰਤ ਢਹਿ-ਢੇਰੀ ਹੋ ਗਈ। ਖ਼ੁਸ਼ਕਿਸਮਤੀ ਰਹੀ ਕਿ ਹਾਦਸੇ ਵੇਲੇ ਉੱਥੋਂ ਕੋਈ ਲੰਘ ਨਹੀਂ ਰਿਹਾ ਸੀ, ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸੂਚਨਾ ਮਿਲਦੇ ਹੀ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਮੌਕੇ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਇਮਾਰਤ ਦੇ ਮਾਲਕਾਂ ਨੇ ਸੜਕ ਤੋਂ ਮਲਬਾ ਹਟਵਾ ਕੇ ਰਸਤਾ ਸਾਫ਼ ਕਰਵਾਇਆ।

Advertisement

ਲੱਕੜ ਬਜ਼ਾਰ ਵਿੱਚ ਡਿੱਗੀ ਬਿਲਡਿੰਗ ਦਾ ਜਾਇਜਾ ਲੈਣ ਪੁੱਜੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ।
ਲੱਕੜ ਬਜ਼ਾਰ ਵਿੱਚ ਡਿੱਗੀ ਬਿਲਡਿੰਗ ਦਾ ਜਾਇਜਾ ਲੈਣ ਪੁੱਜੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ।

ਸਿਟੀ ਸੈਂਟਰ ਨੇੜੇ ਸੜਕ ਧਸੀ

ਸ਼ਹੀਦ ਭਗਤ ਸਿੰਘ ਨਗਰ ਨੇੜੇ ਵਿਵਾਦਿਤ ਸਿਟੀ ਸੈਂਟਰ ਪ੍ਰਾਜੈਕਟ ਕੋਲ ਮੀਂਹ ਦੇ ਪਾਣੀ ਤੇਜ਼ ਵਹਾਅ ਕਾਰਨ ਮੁੱਖ ਸੜਕ ਦਾ ਇੱਕ ਵੱਡਾ ਹਿੱਸਾ ਦੋਫਾੜ ਹੋ ਕੇ ਧਸ ਗਿਆ। ਸੜਕ ਦੇ ਵਿਚਕਾਰ ਕਾਫ਼ੀ ਡੂੰਘਾ ਖੱਡਾ ਪੈ ਗਿਆ। ਇਸ ਦੌਰਾਨ ਉੱਥੋਂ ਲੰਘ ਰਿਹਾ ਇੱਕ ਮੋਟਰਸਾਈਕਲ ਸਵਾਰ ਪਾੜ ’ਚ ਡਿੱਗਣੋਂ ਵਾਲ-ਵਾਲ ਬਚਿਆ। ਸਥਾਨਕ ਵਾਸੀਆਂ ਨੇ ਇਸ ਸਬੰਧੀ ਨਗਰ ਸੁਧਾਰ ਟਰੱਸਟ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ।

ਸ਼ਹੀਦ ਭਗਤ ਸਿੰਘ ਨਗਰ ’ਚ ਸੜਕ ਧਸਣ ਮਗਰੋੋਂ ਪਾੜ ਵਿਚੋਂ ਮੋਟਰਸਾਈਕਲ ਕੱਢਦੇ ਹੋਏ ਨੌਜਵਾਨ। -ਫੋਟੋ: ਹਿਮਾਂਸ਼ੂ ਮਹਾਜਨ
ਸ਼ਹੀਦ ਭਗਤ ਸਿੰਘ ਨਗਰ ’ਚ ਸੜਕ ਧਸਣ ਮਗਰੋੋਂ ਪਾੜ ਵਿਚੋਂ ਮੋਟਰਸਾਈਕਲ ਕੱਢਦੇ ਹੋਏ ਨੌਜਵਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement
×