ਸੀਵਰੇਜ ਬੰਦ ਹੋਣ ਕਾਰਨ ਮੰਡੀ ਦੀਆਂ ਦੁਕਾਨਾਂ ’ਚ ਭਰਿਆ ਪਾਣੀ : The Tribune India

ਸੀਵਰੇਜ ਬੰਦ ਹੋਣ ਕਾਰਨ ਮੰਡੀ ਦੀਆਂ ਦੁਕਾਨਾਂ ’ਚ ਭਰਿਆ ਪਾਣੀ

ਸੀਵਰੇਜ ਬੰਦ ਹੋਣ ਕਾਰਨ ਮੰਡੀ ਦੀਆਂ ਦੁਕਾਨਾਂ ’ਚ ਭਰਿਆ ਪਾਣੀ

ਮਾਛੀਵਾੜਾ ਦੀ ਦਾਣਾ ਮੰਡੀ ਵਿੱਚ ਭਰਿਆ ਪਾਣੀ।

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 25 ਸਤੰਬਰ

ਦੋ ਦਿਨਾਂ ਤੋਂ ਹੋਈ ਬੇਮੌਸਮੀ ਬਾਰਿਸ਼ ਕਾਰਨ ਸਭ ਤੋਂ ਵੱਧ ਕਿਸਾਨ ਤੇ ਆੜ੍ਹਤੀ ਵਰਗ ਪ੍ਰਭਾਵਿਤ ਹੋਇਆ ਹੈ ਅਤੇ ਇੱਥੋਂ ਦੀ ਦਾਣਾ ਮੰਡੀ ਦਾ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਜਮ੍ਹਾਂ ਹੋਇਆ ਪਾਣੀ ਆੜ੍ਹਤੀਆਂ ਦੀਆਂ ਦੁਕਾਨਾਂ ’ਚ ਜਾ ਵੜਿਆ। ਮਾਛੀਵਾੜਾ ਦਾਣਾ ਮੰਡੀ ਵਿਚ ਅੱਜ ਸਵੇਰੇ ਪਾਣੀ ਦੀ ਨਿਕਾਸੀ ਰੁਕਣ ਕਾਰਨ ਇੱਥੇ ਕਰੀਬ 3-3 ਫੁੱਟ ਪਾਣੀ ਖੜ੍ਹ ਗਿਆ, ਜਿਸ ਕਾਰਨ ਇਹ ਦੁਕਾਨਾਂ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ। ਆੜ੍ਹਤੀਆਂ ਵੱਲੋਂ ਆਪਣੇ ਤੌਰ ’ਤੇ ਬੜੀ ਮੁਸ਼ੱਕਤ ਨਾਲ ਪਾਣੀ ਕੱਢਣਾ ਸ਼ੁਰੂ ਕੀਤਾ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਤੋਂ ਇਲਾਵਾ ਮਾਛੀਵਾੜਾ ਦਾਣਾ ਮੰਡੀ ਵਿਚ ਅਗੇਤੀ ਝੋਨੇ ਦੀ ਫ਼ਸਲ ਬਾਸਮਤੀ ਕਿਸਾਨ ਵੇਚਣ ਲਈ ਲੈ ਕੇ ਆਏ ਸਨ, ਜਿਸ ਦੀਆਂ ਕਰੀਬ 5-6 ਢੇਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਸਨ ਜੋ ਕਿ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹੋਰ ਤਾਂ ਹੋਰ ਜੋ ਫ਼ਸਲ ਵਿਕਣ ਤੋਂ ਬਾਅਦ ਜੋ ਫਸਲ ਬੋਰੀਆਂ ਵਿਚ ਪਈ ਸੀ ਉਹ ਵੀ ਪਾਣੀ ਵਿੱਚ ਭਿੱਜ ਗਈ।

ਸੀਵਰੇਜ ਸਿਸਟਮ ਦਾ ਸੁਧਾਰ ਨਾ ਹੋਇਆ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ: ਆੜ੍ਹਤੀ

ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਇਸ ਮੰਡੀ ਵਿਚ ਜੋ ਸੀਵਰੇਜਪਾਈਪਾਂ ਪਾਈਆਂ ਗਈਆਂ ਹਨ ਉਹ ਕਈ ਸਾਲ ਪੁਰਾਣੀਆਂ ਹਨ ਜੋ ਕਿ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਕਾਰਨ ਝੋਨੇ ਦੀ ਫਸਲ ਦੇ ਮੰਡੀ ’ਚ ਅੰਬਾਰ ਲੱਗ ਜਾਣਗੇ ਅਤੇ ਜੇਕਰ ਉਸ ਸਮੇਂ ਮੀਂਹ ਪੈ ਗਿਆ ਤਾਂ ਕਿਸਾਨਾਂ ਲਈ ਵੱਡੀ ਆਫ਼ਤ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਫਸਲਾਂ ਰੁੜ ਜਾਣਗੀਆਂ ਇਸ ਲਈ ਮੰਡੀ ਬੋਰਡ ਤੁਰੰਤ ਸੀਵਰੇਜ ਸਿਸਟਮ ’ਚ ਸੁਧਾਰ ਕਰੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All