ਮਹਿੰਗਾ ਰੇਤਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ

ਮਹਿੰਗਾ ਰੇਤਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ

ਰੇਤ ਸਬੰਧੀ ਮੀਟਿੰਗ ਕਰਦੇ ਹੋਏ ਡੀਸੀ ਤੇ ਪੁਲੀਸ ਕਮਿਸ਼ਨਰ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 27 ਨਵੰਬਰ

ਸੂਬਾ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਤ ਦੇ ਭਾਅ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਤੋਂ ਵੱਧ ਜੇ ਕਿਸੇ ਨੇ ਰੇਤ ਵੇਚੀ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੀ। ਇਹ ਹੁਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਰੀ ਕੀਤੇ। ਡੀਸੀ ਨੇ ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ, ਆਰਟੀਏ ਲੁਧਿਆਣਾ, ਰੇਤ ਦੇ ਠੇਕੇਦਾਰਾਂ, ਟਰੱਕ ਯੂਨੀਅਨਾਂ, ਟਿੱਪਰ ਐਸੋਸੀਏਸ਼ਨ, ਲੁਧਿਆਣਾ ਦੇ ਬਿਲਡਿੰਗ ਮਟੀਰੀਅਲ ਦੇ ਰੀਟੇਲਰਜ਼ ਅਤੇ ਦੁਕਾਨਦਾਰਾਂ ਨਾਲ ਵਿਸਥਾਰਤ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵੇਚਿਆ ਜਾਵੇ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਤ ਦੇ ਭਾਅ ਤੋਂ ਵੱਧ ਭਾਅ ’ਤੇ ਰੇਤ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਿੰਨੀਆਂ ਵੀ ਖੱਡਾਂ ਚੱਲ ਰਹੀਆਂ ਹਨ। ਉਥੇ ਸਰਕਾਰ ਵੱਲੋਂ ਤੈਅ ਕੀਤੀ ਕੀਮਤ ਜੋ ਕਿ 550 ਰੁਪਏ ਪ੍ਰਤੀ ਸੈਂਕੜਾ ਹੈ, ਨੂੰ ਯਕੀਨੀ ਬਣਾਇਆ ਜਾਵੇੇ।

ਕਾਰਜਕਾਰੀ ਇੰਜੀਨੀਅਰ-ਕਮ ਜ਼ਿਲਾ ਮਾਈਨਿੰਗ ਅਫਸਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਰੀਟੇਲ ਰੇਟਾਂ ਵਿੱਚ ਖੱਡਾਂ ਤੇ ਡੀ-ਸਿਲਟਿੰਗ ਸਾਈਟਾਂ ਤੋਂ ਔਸਤਨ ਆਣ-ਜਾਣ ਦੀ ਦੂਰੀ ’ਤੇ ਖਪਤ ਕੀਤੇ ਜਾਣ ਵੱਲੇ ਡੀਜ਼ਲ, ਰੇਤ ਦਾ ਮੁੱਲ ਸਮੇਤ ਭਰਾਈ, ਡਰਾਈਵਰ ਦਾ ਖਰਚਾ, ਗੱਡੀ ਦੇ ਕਾਗਜ਼ ਪੱਤਰ ਦਾ ਔਸਤਨ ਖਰਚਾ, ਗੱਡੀ ਦੀ ਘਸਾਈ ਸਬੰਧੀ ਖਰਚਾ, ਮੇਨਟੈਨੇਸ ਦਾ ਖਰਚਾ, ਗੱਡੀ ਮਾਲਕ ਦਾ ਮੁਨਾਫਾ ਅਤੇ ਰੀਟੇਲਰ ਦਾ ਮੁਲਾਫਾ ਸ਼ਾਮਲ ਕੀਤਾ ਗਿਆ ਹੈ। 

ਤੈਅ ਪ੍ਰਚੂਨ ਰੇਟ

ਸ੍ਰੀ ਸ਼ਰਮਾ ਨੇ ਦੱਸਿਆ ਕਿ ਪ੍ਰਚੂਨ ਰੇਟ ਪ੍ਰਤੀ ਘਣ ਫੁੱਟ ਸਿੱਧਵਾਂ ਬੇਟ 12.5, ਜਗਰਾਓ 13.5, ਮੁੱਲਾਂਪੁਰ ਦਾਖਾ 14.5, ਰਾਏਕੋਟ 15.0, ਸੁਧਾਰ 14.8, ਪੱਖੋਵਾਲ 15.0, ਮਹਿਤਪੁਰ (ਜਲੰਧਰ) 12.5, ਹਠੂਰ 14.5, ਕੂਮ ਕਲਾਂ 13.5, ਲੁਧਿਆਣਾ ਸੈਂਟਰਲ 13.5, ਲੁਧਿਆਣਾ ਈਸਟ 13.5, ਲੁਧਿਆਣਾ ਵੈਸਟ 13.5, ਡੇਹਲੋਂ 14.5, ਮਲੌਦ 15.5, ਦੋਰਾਹਾ 14.0, ਪਾਇਲ 14.5, ਖੰਨਾ 15.25, ਮਾਛੀਵਾੜਾ ਸਾਹਿਬ 14.25 ਅਤੇ ਸਮਰਾਲਾ 14.5 ਰੇਤ ਦੀ ਵਿਕਰੀ ਦੇ ਰੇਟ ਮੀਟਿੰਗ ਵਿੱਚ ਸਰਬਸੰਮਤੀ ਨਾਲ ਤੈਅ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All