ਸੰਤ ਦਰਸ਼ਨ ਸਿੰਘ ਖਾਲਸਾ ਦਾ ਨਿੱਘਾ ਸਵਾਗਤ
ਸੰਤ ਦਰਸ਼ਨ ਸਿੰਘ ਖਾਲਸਾ ਵਿਦੇਸ਼ ’ਚ ਧਰਮ ਪ੍ਰਚਾਰ ਕਰ ਕੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਪਰਤ ਆਏ ਹਨ। ਉਹ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਤਪੋਬਣ ਧਰਮ ਪ੍ਰਚਾਰ ਲਹਿਰ ਤਹਿਤ ਅਮਰੀਕਾ ਤੇ ਆਸਟਰੇਲੀਆ ਗਏ ਹੋਏ ਸਨ। ਗੁਰਦੁਆਰਾ ਤਪੋਬਣ ਢੱਕੀ ਸਾਹਿਬ...
Advertisement
ਸੰਤ ਦਰਸ਼ਨ ਸਿੰਘ ਖਾਲਸਾ ਵਿਦੇਸ਼ ’ਚ ਧਰਮ ਪ੍ਰਚਾਰ ਕਰ ਕੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਪਰਤ ਆਏ ਹਨ। ਉਹ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਤਪੋਬਣ ਧਰਮ ਪ੍ਰਚਾਰ ਲਹਿਰ ਤਹਿਤ ਅਮਰੀਕਾ ਤੇ ਆਸਟਰੇਲੀਆ ਗਏ ਹੋਏ ਸਨ। ਗੁਰਦੁਆਰਾ ਤਪੋਬਣ ਢੱਕੀ ਸਾਹਿਬ ਪੁੱਜਣ ਤੋਂ ਪਹਿਲਾਂ ਦਿੱਲੀ, ਫਰੀਦਾਬਾਦ, ਅੰਬਾਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਖੰਨਾ, ਬੀਜਾ, ਮਾਜਰੀ, ਪਾਇਲ, ਕੋਟਲੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਤ ਖਾਲਸਾ ਜਿਉਂ ਹੀ ਤਪੋਬਣ ਢੱਕੀ ਸਾਹਿਬ ਪੁੱਜੇ ਤਾਂ ਸਭ ਤੋਂ ਪਹਿਲਾਂ ਛੋਟੇ-ਛੋਟੇ ਬੱਚਿਆਂ ਨੂੰ ਮਹਾਪੁਰਸ਼ਾਂ ਨੇ ਆਸ਼ੀਰਵਾਦ ਦਿੱਤਾ ਤੇ ਬੱਚਿਆਂ ਨੇ ਸੰਤਾਂ ਨੂੰ ਗੁਲਦਸਤੇ ਭੇਟ ਕੀਤੇ। ਨਗਰ ਮਕਸੂਦੜਾ ਤੇ ਨਗਰ ਘੜੂੰਏ ਦੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਨੂੰ ਗੁਲਦਸਤੇ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਜੇ ਪੰਡਾਲ ਵਿੱਚ ਮਹਾਪੁਰਸ਼ਾਂ ਨੇ ਨਾਮ ਸਿਮਰਨ ਸਮਾਗਮ ਵਿੱਚ ਸੰਗਤ ਨੂੰ ਗੁਰ ਸ਼ਬਦ ਨਾਲ ਜੋੜਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਪਰਮਿੰਦਰ ਸਿੰਘ ਗੁੱਜਰਵਾਲ, ਬਲਦੇਵ ਸਿੰਘ ਭੁੱਟਾ, ਨਿਰੰਜਨ ਸਿੰਘ ਰੱਬੋਂ, ਦਵਿੰਦਰ ਸਿੰਘ ਰੁੜਕਾ, ਦਵਿੰਦਰ ਸਿੰਘ ਬਰੀਮਾ, ਮੇਵਾ ਸਿੰਘ ਮਕਸੂਦੜਾ ਤੇ ਹਰਜੀਤ ਸਿੰਘ ਪਵਾਂ ਹਾਜ਼ਰ ਸਨ। ਇਸ ਮੌਕੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Advertisement
Advertisement
