DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ward No 43, Ludhiana South: ‘ਆਪ’ ਸਰਕਾਰ ਤੋਂ ਹਿਸਾਬ ਲੈਣ ਦਾ ਵੇਲਾ: ਬੈਂਸ

ਵਾਰਡ ਨੰਬਰ 43 ਦੀ ਮਹਿਲਾ ਕਾਂਗਰਸ ਪ੍ਰਧਾਨ ਅਮਰਜੀਤ ਕੌਰ ਪਿੰਕੀ ਬਣੀ

  • fb
  • twitter
  • whatsapp
  • whatsapp
featured-img featured-img
ਨਵ ਨਿਯੁਕਤ ਵਾਰਡ ਪ੍ਰਧਾਨ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਾਂਗਰਸੀ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਲੋਕਾਂ ਨਾਲ ਧੋਖਾ ਕਰਨ ਵਾਲੀ ਸਰਕਾਰ ਤੋਂ ਹਿਸਾਬ ਲੈਣ ਦਾ ਵੇਲਾ ਆ ਗਿਆ ਹੈ ਕਿਉਂਕਿ ਮਾਨ ਸਰਕਾਰ ਵਿਕਾਸ ਦੇ ਸਿਰਫ਼ ਖੋਖਲੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਵਿੱਚ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਉਹ ਅੱਜ ਹਲਕਾ ਦੱਖਣੀ ਦੇ ਵਾਰਡ ਨੰਬਰ 43 ਵਿੱਚ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਵੱਲੋਂ ਮਿਹਨਤੀ ਪਾਰਟੀ ਆਗੂ ਅਮਰਜੀਤ ਕੌਰ ਪਿੰਕੀ ਨੂੰ ਵਾਰਡ ਨੰਬਰ 43 ਦਾ ਨਵਾਂ ਵਾਰਡ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਣ ਸਮੇਂ ਸੰਬੋਧਨ ਕਰ ਰਹੇ ਸਨ। ਸ੍ਰੀ ਬੈਂਸ ਨੇ ਮੌਜੂਦਾ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਹਲਕਾ ਦੱਖਣੀ ਦੀ ਜਨਤਾ ਨਾਲ ਸਰਕਾਰ ਨੇ ਜੋ ਧੋਖਾ ਕੀਤਾ ਹੈ ਉਸ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।

ਉਨ੍ਹਾਂ ਮਹਿਲਾ ਆਗੂ ਅਮਰਜੀਤ ਕੌਰ ਪਿੰਕੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਮਕਸਦ ਸਿਰਫ਼ ਅਹੁਦੇ ਵੰਡਣਾ ਨਹੀਂ, ਸਗੋਂ ਲੋਕਾਂ ਦੇ ਹੱਕਾਂ ਲਈ ਸਰਕਾਰ ਖ਼ਿਲਾਫ਼ ਹਰ ਮੋਰਚੇ ‘ਤੇ ਡਟ ਕੇ ਲੜਨਾ ਹੈ। ਜ਼ਿਲ੍ਹਾ ਮਹਿਲਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਹੁਣ ਔਰਤਾਂ ਘਰਾਂ ਵਿੱਚ ਨਹੀਂ ਬੈਠਣਗੀਆਂ, ਸਗੋਂ ਸਿਆਸੀ ਮੈਦਾਨ ਵਿੱਚ ਨਿੱਤਰ ਕੇ ਸੱਤਾਧਾਰੀ ਧਿਰ ਦੀਆਂ ਨੀਂਦਾਂ ਉਡਾਉਣਗੀਆਂ। ਨਵ ਨਿਯੁਕਤ ਵਾਰਡ ਪ੍ਰਧਾਨ ਅਮਰਜੀਤ ਕੌਰ ਪਿੰਕੀ ਨੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਇੱਕ ਕਰਨਗੇ ਅਤੇ ਸਰਕਾਰੀ ਅਣਦੇਖੀ ਖ਼ਿਲਾਫ਼ ਲੋਕਾਂ ਦੀ ਆਵਾਜ਼ ਬਣਨਗੇ। ਇਸ ਮੌਕੇ ਦੇਵਿੰਦਰ ਸਿੰਘ ਬਾਂਸਲ (ਬਲਾਕ ਪ੍ਰਧਾਨ), ਜਗਜੀਤ ਸਿੰਘ ਨੀਟਾ (ਵਾਰਡ ਪ੍ਰਧਾਨ), ਅਮਰਜੀਤ ਕੌਰ ਰਾਣੀ ਸਣੇ ਕਈ ਆਗੂ ਹਾਜ਼ਰ ਸਨ।

Advertisement

Advertisement
Advertisement
×