Volleyball: ਅੰਡਰ 14 ਵਰਗ ’ਚ ਮੇਜ਼ਬਾਨ ਐੱਮ ਐੱਲ ਡੀ ਸਕੂਲ ਜੇਤੂ
ਮਹੰਤ ਲਛਮਣ ਦਾਸ (ਐੱਮ ਐੱਲ ਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ਸੀ ਬੀ ਐੱਸ ਈ (ਸਹੋਦਿਆ ਵੈਸਟ) ਦਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਅੰਡਰ 14, 17 ਅਤੇ 19 ਉਮਰ ਵਰਗ ਵਿੱਚ ਮੁੰਡੇ ਤੇ ਕੁੜੀਆਂ ਦੀਆਂ 39 ਟੀਮਾਂ ਨੇ ਹਿੱਸਾ ਲਿਆ।...
ਮਹੰਤ ਲਛਮਣ ਦਾਸ (ਐੱਮ ਐੱਲ ਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ਸੀ ਬੀ ਐੱਸ ਈ (ਸਹੋਦਿਆ ਵੈਸਟ) ਦਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਅੰਡਰ 14, 17 ਅਤੇ 19 ਉਮਰ ਵਰਗ ਵਿੱਚ ਮੁੰਡੇ ਤੇ ਕੁੜੀਆਂ ਦੀਆਂ 39 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਅਤੇ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਬੇਅੰਤ ਬਾਵਾ ਨੇ ਕੀਤਾ। ਇਸ ਦੌਰਾਨ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ।
ਅੰਡਰ 14 ਮੁੰਡਿਆਂ ਵਿੱਚੋਂ ਐੱਮ ਐੱਲ ਡੀ ਸਕੂਲ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਨੇ ਦੂਜਾ, ਜਦਕਿ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਅਤੇ ਪ੍ਰਤਾਪ ਪਬਲਿਕ ਸਕੂਲ ਲੁਧਿਆਣਾ ਨੇ ਸਾਂਝਾ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਕੁੜੀਆਂ ਵਿੱਚੋਂ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਪਹਿਲੇ, ਐੱਮ ਐੱਲ ਡੀ ਸਕੂਲ ਦੂਜੇ ਅਤੇ ਸਪਰਿੰਗ ਡਿਊ ਸਕੂਲ ਤੇ ਪੀਸ ਪਬਲਿਕ ਸਕੂਲ ਮੁੱਲਾਂਪੁਰ ਤੀਜੇ ਸਥਾਨ ਉੱਤੇ ਰਹੇ। ਅੰਡਰ 17 ਕੁੜੀਆਂ ਵਿੱਚੋਂ ਜੀ ਐੱਚ ਜੀ ਅਕੈਡਮੀ ਜਗਰਾਉਂ ਨੇ ਪਹਿਲਾ ਤੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 19 ਕੁੜੀਆਂ ਵਿੱਚੋਂ ਗੁਰੂ ਨਾਨਕ ਸਕੂਲ ਨੇ ਪਹਿਲਾ, ਈਸਟਵੁੱਡ ਸਕੂਲ ਨੇ ਦੂਜਾ, ਜਦਕਿ ਸਪਰਿੰਗ ਡਿਊ ਤੇ ਪੀਸ ਸਕੂਲ ਤੀਜੇ ਸਥਾਨ ਉੱਤੇ ਰਹੇ।
ਦੂਜੇ ਦਿਨ ਪ੍ਰਿੰਸੀਪਲ ਬਲਦੇਵ ਬਾਵਾ, ਵਾਈਸ ਪ੍ਰਿੰਸੀਪਲ ਦਲਵੀਰ ਕੌਰ ਅਤੇ ਜਸਮਿੰਦਰ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅੰਡਰ 17 ਮੁੰਡਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਨੇ ਐੱਮ ਐੱਲ ਡੀ ਸਕੂਲ ਤਲਵੰਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਲਿਆ। ਅੰਡਰ 19 ਮੁੰਡਿਆਂ ਵਿੱਚ ਪ੍ਰਤਾਪ ਪਬਲਿਕ ਸਕੂਲ ਲੁਧਿਆਣਾ ਪਹਿਲੇ ਅਤੇ ਜੀ ਐੱਚ ਜੀ ਅਕੈਡਮੀ ਖੰਡੂਰ ਦੂਜੇ ਸਥਾਨ ਉੱਤੇ ਰਹੀ।

