ਕਰੋਨਾ ਹੌਟਸਪਾਟ ਖੇਤਰ ’ਚ ਅਹਾਤਿਆਂ ’ਤੇ ਨਿਯਮਾਂ ਦੀ ਉਲੰਘਣਾ

ਕਰੋਨਾ ਹੌਟਸਪਾਟ ਖੇਤਰ ’ਚ ਅਹਾਤਿਆਂ ’ਤੇ ਨਿਯਮਾਂ ਦੀ ਉਲੰਘਣਾ

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 20 ਸਤੰਬਰ

ਕੁਹਾੜਾ ਰੋਡ ’ਤੇ ਸਥਿਤ ਇੰਡਸਟਰੀ ਏਰੀਆ ਕਰੋਨਾ ਹੌਟਸਪਾਟ ਬਣਿਆ ਹੋਇਆ ਹੈ ਪਰ ਇੱਥੇ ਪਾਬੰਦੀਆਂ ਦੇ ਬਾਵਜੂਦ ਸ਼ਰਾਬ ਠੇਕਿਆਂ ਨਾਲ ਬਣੇ ਅਹਾਤੇ ਸ਼ਰੇਆਮ ਖੋਲ੍ਹੇ ਹੋਏ ਹਨ ਜਿੱਥੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜਾਮ ਛਲਕਾਏ ਜਾਂਦੇ ਹਨ ਪਰ ਆਮ ਜਨਤਾ ਦਾ ਚਲਾਨ ਕੱਟਣ ਵਾਲਾ ਪੁਲੀਸ ਪ੍ਰਸ਼ਾਸਨ ਅਮੀਰ ਸ਼ਰਾਬ ਠੇਕੇਦਾਰਾਂ ਉਪਰ ਕਾਰਵਾਈ ਨਹੀਂ ਕਰ ਰਿਹਾ। 

ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਹਾੜੀਆਂ ਦੇ ਅੱਡੇ ’ਤੇ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰ ਹਨ ਅਤੇ ਇਸ ਖੇਤਰ ਦੇ ਆਸ-ਪਾਸ ਕੇਵਲ 4 ਪਿੰਡਾਂ ’ਚ ਹੀ 50 ਤੋਂ ਵੱਧ ਕਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਇਸ ਇਲਾਕੇ ’ਚ ਬੜੀ ਸਾਵਧਾਨੀ ਵਰਤਣ ਦੀ ਲੋੜ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾੜੀਆਂ ਅੱਡੇ ਵਿਖੇ ਸ਼ਰਾਬ ਠੇਕੇ ਦੇ ਨਾਲ ਸਰਕਾਰ ਦੀ ਪਾਬੰਦੀ ਦੇ ਬਾਵਜ਼ੂਦ ਠੇਕੇਦਾਰਾਂ ਵਲੋਂ ਅਹਾਤਾ ਖੋਲ੍ਹਿਆ ਹੋਇਆ ਹੈ ਜਿੱਥੇ ਲੋਕ ਬਿਨ੍ਹਾਂ ਮਾਸਕ ਪਹਿਨੇ, ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਜਾਮ ਨਾਲ ਜਾਮ ਟਕਰਾ ਰਹੇ ਸਨ। ਸਰਕਾਰ ਨੇ ਸ਼ਰਾਬ ਨਾਲ ਬਣੇ ਅਹਾਤੇ ਇਸ ਲਈ ਬੰਦ ਕੀਤੇ ਸਨ ਕਿ ਕੋਰੋਨਾ ਮਹਾਮਾਰੀ ਨਾ ਫੈਲੇ ਅਤੇ ਇਕੱਠ ਵੀ ਨਾ ਹੋਵੇ ਪਰ ਸ਼ਰਾਬ ਠੇਕੇਦਾਰ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ।  ਪੱਤਰਕਾਰਾਂ ਵਲੋਂ ਜਦੋਂ ਸ਼ਨਿਚਰਵਾਰ ਦੇਰ ਸ਼ਾਮ ਨੂੰ ਹਾੜੀਆਂ ਅੱਡੇ ਨੇੜ੍ਹੇ ਸ਼ਰਾਬ ਠੇਕੇ ਨਾਲ ਨਿਯਮਾਂ ਦੇ ਉਲਟ ਜਾ ਕੇ ਖੁੱਲ੍ਹੇ ਅਹਾਤੇ ਦੀ ਕਵਰੇਜ ਕੀਤੀ ਤਾਂ ਤੁਰੰਤ ਅਹਾਤਾ ਬੰਦ ਕਰ ਦਿੱਤਾ ਗਿਆ। ਹਾੜੀਆਂ ਅੱਡੇ ਵਿਖੇ ਸ਼ਰਾਬ ਠੇਕੇ ਨਾਲ ਅਹਾਤਾ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ 3 ਦਿਨ ਪਹਿਲਾਂ ਹੀ ਇਹ ਅਹਾਤਾ ਖੋਲ੍ਹਿਆ ਹੈ ਅਤੇ ਸ਼ਰਾਬ ਠੇਕੇਦਾਰ ਦੇ ਨੁਮਾਇੰਦੇ ਉਸ ਕੋਲੋਂ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਸਾ ਵਸੂਲਦੇ ਹਨ।

ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ: ਥਾਣਾ ਮੁਖੀ

ਪਾਬੰਦੀ ਦੇ ਬਾਵਜੂਦ ਹਾੜੀਆਂ ਵਿਚ ਸ਼ਰਾਬ ਦਾ ਅਹਾਤਾ ਖੋਲ੍ਹਣ ਸਬੰਧੀ ਥਾਣਾ ਕੂੰਮਕਲਾਂ ਮੁਖੀ ਇੰਸਪੈਕਟਰ ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All