DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਿੰਡ ਟੂਸਾ ਸਵੇਰ ਸਾਰ ਪੁਲੀਸ ਛਾਉਣੀ ਬਣਿਆ

ਕਰਜ਼ੲੀ ਕਿਸਾਨ ਦਾ ਘਰ ਸੀਲ; ਨਿੱਜੀ ਕੰਪਨੀਆਂ ਦੇ 46 ਲੱਖ ਤੋਂ ਵਧੇਰੇ ਕਰਜ਼ਾ ਵਸੂਲੀ ਲਈ ਕਾਰਵਾਈ

  • fb
  • twitter
  • whatsapp
  • whatsapp
Advertisement

ਲਾਗਲੇ ਪਿੰਡ ਟੂਸਾ ਦੇ ਕਿਸਾਨ ਪਿਆਰਾ ਸਿੰਘ ਦੇ ਪਰਿਵਾਰ ਤੋਂ ਕਰਜ਼ਾ ਵਸੂਲੀ ਦੇ ਮਾਮਲੇ ਵਿੱਚ ਮਕਾਨ ਖ਼ਾਲੀ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੀ ਪੁਲੀਸ ਨੇ ਸਵੇਰਸਾਰ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਨੂੰ ਜਾਣ ਵਾਲੇ ਸਾਰੇ ਮੁੱਖ ਰਸਤਿਆਂ ਤੋਂ ਲੈ ਕੇ ਖੇਤਾਂ ਦੀਆਂ ਪਗਡੰਡੀਆਂ ਤੱਕ ਪੁਲੀਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਐੱਸ ਪੀ, ਡੀ ਐੱਸ ਪੀ, ਨੇੜਲੇ ਥਾਣਿਆਂ ਅਤੇ ਚੌਕੀ ਇੰਚਾਰਜਾਂ ਸਮੇਤ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਪਿੰਡ ਵਾਸੀਆਂ ਨੂੰ ਵੀ ਜਾਂਚ ਤੋਂ ਬਾਅਦ ਹੀ ਪਿੰਡ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ਅਤੇ ਓਥਮ ਨਿਵੇਸ਼ ਅਤੇ ਬੁਨਿਆਦੀ ਢਾਂਚਾ ਲਿਮਟਿਡ ਦੇ ਅਧਿਕਾਰੀਆਂ ਨੂੰ ਕਿਸਾਨ ਪਿਆਰਾ ਸਿੰਘ ਦਾ ਮਕਾਨ ਖ਼ਾਲੀ ਕਰਵਾਉਣ ਦੌਰਾਨ ਕਿਸੇ ਸੰਭਾਵਿਤ ਵਿਰੋਧ ਤੋਂ ਸੁਰੱਖਿਆ ਦੇਣ ਲਈ ਕੀਤੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਆਰਾ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ ਅਤੇ ਪਰਿਵਾਰਕ ਮੈਂਬਰਾਂ ਨਾਲ ਸਬੰਧਿਤ ਕਰਜ਼ਾ ਵਸੂਲੀ ਦਾ ਮਾਮਲਾ ਲਗਭਗ 32.07 ਲੱਖ ਰੁਪਏ ਦਾ ਹੈ। ਮਕਾਨ ਦੇ ਬਾਹਰ ਚਿਪਕਾਏ ਗਏ ਨੋਟਿਸ ਵਿੱਚ ਸਮਝੌਤੇ ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਰਕਮ 32,06,876 ਰੁਪਏ ਦਰਜ ਕੀਤੀ ਗਈ, ਜਦਕਿ ਕੁੱਲ ਵਸੂਲੀ ਜਾਣ ਵਾਲੀ ਰਕਮ 46,28,468 ਰੁਪਏ ਦੱਸੀ ਗਈ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਦੇ ਪਿੰਡ ਟੂਸਾ ਪਹੁੰਚਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਪਿੰਡ ਦੇ ਆਉਣ-ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਹੋਰ ਵੀ ਵਧਾ ਦਿੱਤੀ ਗਈ ਸੀ। ਹਲਵਾਰਾ, ਲੀਲ੍ਹ-ਜੋਧਾਂ ਸਮੇਤ ਹੋਰ ਪਾਸਿਆਂ ਤੋਂ ਕਿਸਾਨ ਆਗੂਆਂ ਅਤੇ ਕਾਰਕੁਨਾਂ ਨੇ ਪਿੰਡ ਵੱਲ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤੀ ਕਾਰਨ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ।

Advertisement

ਕਾਬਲੇ-ਗ਼ੌਰ ਹੈ ਕਿ ਕਿਸਾਨ ਪਿਆਰਾ ਸਿੰਘ ਦੇ ਕਰਜ਼ੇ ਦੀ ਅਦਾਇਗੀ ਨਾਲ ਸਬੰਧਿਤ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਕਰਜ਼ੇ ਦੀ ਅਦਾਇਗੀ ਲਈ ਸਮਝੌਤੇ ਦੇ ਬਾਵਜੂਦ ਭੁਗਤਾਨ ਦਾ ਮਾਮਲਾ ਹੱਲ ਨਾ ਹੋਣ ਕਾਰਨ ਵਿੱਤੀ ਸੰਸਥਾਵਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

Advertisement

Advertisement
×