ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਦੇ ਪਿੰਡ ਕਿਸਾਨ ਕਾਨਫਰੰਸ

* ਨਾਟਕ ‘ਡਰਨਾ’ ਰਾਹੀਂ ਕਿਸਾਨ ਸੰਘਰਸ਼ ਸਬੰਧੀ ਕੀਤੀ ਬਿਹਤਰੀਨ ਅਦਾਕਾਰੀ ਨੇ ਲੋਕਾਂ ਦਾ ਮਨ ਮੋਹ ਲਿਆ

ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਦੇ ਪਿੰਡ ਕਿਸਾਨ ਕਾਨਫਰੰਸ

ਕਿਸਾਨ ਕਾਨਫਰੰਸ ਦੌਰਾਨ ਨਾਟਕ ‘ਡਰਨਾ’ ਪੇਸ਼ ਕਰਦੇ ਹੋਏ ਕਲਾਕਾਰ।

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 16 ਅਕਤੂਬਰ

ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਦੇ ਇਤਿਹਾਸਕ ਪਿੰਡ ਹਾਂਸ ਕਲਾਂ ਵਿੱਚ ਅੱਜ ਕਿਸਾਨ ਕਾਨਫਰੰਸ ਕਰਵਾਈ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਇਕੱਤਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਮਹਾਨ ਕਿਸਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ’ਤੇ ਅਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਇਪਟਾ ਮੋਗਾ ਦੀ ਟੀਮ ਨੇ ਨਾਟਕ ‘ਡਰਨਾ’ ਰਾਹੀਂ ਕਿਸਾਨ ਸੰਘਰਸ਼ ਦੇ ਵੱਖ ਵੱਖ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਢੰਗ ਤੇ ਬਿਹਤਰੀਨ ਅਦਾਕਾਰੀ ਰਾਹੀਂ ਲੋਕਾਂ ਦਾ ਮਨ ਮੋਹ ਲਿਆ। ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ, ਬੀਕੇਯੂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਗਿਆਰਾਂ ਮਹੀਨੇ ਲੰਘ ਜਾਣ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਨਾ ਕਰਕੇ ਦੇਸ਼ ਦੇ ਅੰਨਦਾਤਾ ਦਾ ਸਬਰ ਪਰਖਿਆ ਹੈ। ਇਸ ਮੌਕੇ ‘ਤੂੰ ਪਰਖ ਜਾਬਰਾ ਵੇ ਸਾਡਾ ਸਬਰ ਤੈਨੂੰ ਲਲਕਾਰੇ’ ਦੇ ਨਾਅਰੇ ਗੂੰਜੇ। ਬੁਲਾਰਿਆਂ ਨੇ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਜਿਸ ਸਬਰ, ਸੰਜਮ ਅਤੇ ਨਿਰਮਾਣਤਾ ਦਾ ਮੁਜ਼ਾਹਰਾ ਕੀਤਾ ਹੈ ਉਸ ਨੇ ਭਾਜਪਾ ਹਕੂਮਤ ਤੇ ਕਾਰਪੋਰੇਟਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਪੰਜਾਬ ਨੂੰ ਇਕ ਹੋਰ ਕਾਲੇ ਕਾਨੂੰਨ ਰਾਹੀਂ ਕੇਂਦਰਸਾਸ਼ਿਤ ਪ੍ਰਦੇਸ਼ ਬਣਾ ਦਿੱਤਾ ਹੈ। ਲੋਕ ਸੰਘਰਸ਼ਾਂ ਨੂੰ ਬੰਦੂਕ ਦੇ ਜ਼ੋਰ ਦਬਾਇਆ ਨਹੀਂ ਜਾ ਸਕਦਾ। ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਸੰਘਰਸ਼ ਨਾਲ ਜੁੜਿਆ ਹੋਇਆ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਭਾਰਤ ਵੀ ਯੂਰਪ ਦੇ ਦੋਸ਼ਾਂ ਵਾਂਗ ਸੋਹਣਾ ਬਣੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਾਉਣ ਦੀ ਲੜਾਈ ਜ਼ਰੂਰ ਜਿੱਤਾਂਗੇ। ਪਿੰਡ ਵਾਸੀਆਂ ਵੱਲੋਂ ਡਾ. ਸਵੈਮਾਨ ਸਿੰਘ ਅਤੇ ਮਨਜੀਤ ਧਨੇਰ ਦਾ ਸਨਮਾਨ ਕੀਤਾ ਗਿਆ। ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਚੱਲੇ ਪ੍ਰੋਗਰਾਮ ’ਚ ਪਰਵਾਸੀ ਪੰਜਾਬੀ ਬੂਟਾ ਸਿੰਘ ਹਾਂਸ ਨੇ ਅਹਿਮ ਯੋਗਦਾਨ ਪਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਵਿਰੋਧੀ ਧਿਰ ਨੇ ਐੱਮਐੱਸਪੀ ਬਾਰੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਸਿਹਤ ਮੰਤਰਾਲੇ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਨਵੇਂ ਦਿਸ਼ਾ...

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਅਤੇ ਹੋਰ ਮੰਗਾਂ ਮੰਨਣ ਲ...

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

* ਪਾਰਟੀ ਪ੍ਰਧਾਨ ਦਾ ਚੰਨੀ ਸਰਕਾਰ ਨੂੰ ਮੁੜ ਹਲੂਣਾ

ਸ਼ਹਿਰ

View All