DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਕਰਮ ਬੇਰੀ ਜਗਰਾਉਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਬਾਰ ਐਸੋਸੀਏਸ਼ਨ ਜਗਰਾਉਂ ਦੀ ਅੱਜ ਹੋਈ ਚੋਣ ਦੌਰਾਨ ਐਡਵੋਕੇਟ ਬਿਕਰਮ ਬੇਰੀ ਵੱਡੇ ਫਰਕ ਨਾਲ ਚੋਣ ਜਿੱਤ ਕੇ ਪ੍ਰਧਾਨ ਚੁਣੇ ਗਏ। ਪ੍ਰਧਾਨ ਦੇ ਅਹੁਦੇ ਲਈ ਹੋਏ ਤਿਕੋਣੇ ਮੁਕਾਬਲੇ ਵਿੱਚ ਐਡਵੋਕੇਟ ਬੇਰੀ ਨੂੰ ਕੁੱਲ 92 ਵੋਟਾਂ ਮਿਲੀਆਂ ਜਦਕਿ ਐਡਵੋਕੇਟ ਸੁਰਿੰਦਰ ਸਿੰਘ ਗਿੰਦਰਾ...

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਚੁਣੇ ਗਏ ਐਡਵੋਕੇਟ ਬਿਕਰਮ ਬੇਰੀ ਹੋਰ ਅਹੁਦੇਦਾਰਾਂ ਨਾਲ।
Advertisement

ਬਾਰ ਐਸੋਸੀਏਸ਼ਨ ਜਗਰਾਉਂ ਦੀ ਅੱਜ ਹੋਈ ਚੋਣ ਦੌਰਾਨ ਐਡਵੋਕੇਟ ਬਿਕਰਮ ਬੇਰੀ ਵੱਡੇ ਫਰਕ ਨਾਲ ਚੋਣ ਜਿੱਤ ਕੇ ਪ੍ਰਧਾਨ ਚੁਣੇ ਗਏ। ਪ੍ਰਧਾਨ ਦੇ ਅਹੁਦੇ ਲਈ ਹੋਏ ਤਿਕੋਣੇ ਮੁਕਾਬਲੇ ਵਿੱਚ ਐਡਵੋਕੇਟ ਬੇਰੀ ਨੂੰ ਕੁੱਲ 92 ਵੋਟਾਂ ਮਿਲੀਆਂ ਜਦਕਿ ਐਡਵੋਕੇਟ ਸੁਰਿੰਦਰ ਸਿੰਘ ਗਿੰਦਰਾ ਨੂੰ 33 ਅਤੇ ਐਡਵੋਕੇਟ ਪਰਵੀਨ ਕੁਮਾਰ ਮਲਹੋਤਰਾ ਨੂੰ 32 ਵੋਟਾਂ ਮਿਲੀਆਂ। ਕੁੱਲ 168 ਮੈਂਬਰਾਂ ਵਾਲੀ ਇਸ ਬਾਰ ਐਸੋਸੀਏਸ਼ਨ ਲਈ ਵੋਟਿੰਗ ਵਿੱਚ ਕੁੱਲ 159 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਦੋ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਉਪ ਪ੍ਰਧਾਨ ਦੇ ਅਹੁਦੇ ਦੀ ਚੋਣ ਵਿੱਚ ਐਡਵੋਕੇਟ ਸੁਰਿੰਦਰਪਾਲ ਸਿੰਘ ਬਰਸਾਲ ਨੇ ਇਕਤਰਫ਼ਾ ਜਿੱਤ ਦਰਜ ਕੀਤੀ। ਇਸ ਤਰ੍ਹਾਂ ਐਡਵੋਕੇਟ ਬਰਸਾਲ ਨੇ 84 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਇੰਦਰਜੀਤ ਸਿੰਘ ਢਿੱਲੋਂ ਨੇ ਐਡਵੋਕੇਟ ਰੋਹਿਤ ਅਰੋੜਾ ਨੂੰ 51 ਵੋਟਾਂ ਨਾਲ ਹਰਾਇਆ। ਐਗਜ਼ਿਕਿਊਟਿਵ ਮੈਂਬਰ ਐਡਵੋਕੇਟ ਵਿਜੇ ਬਾਂਸਲ ਨੂੰ 73 ਵੋਟਾਂ ਜਦਕਿ ਜੇਤੂ ਉਮੀਦਵਾਰ ਦਸਵਿੰਦਰ ਸਿੰਘ ਨੂੰ 83 ਵੋਟਾਂ ਮਿਲੀਆਂ।

Advertisement
Advertisement
×