DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਚੌਕਸੀ ਪਹਿਰਾ ਜਾਰੀ

ਸੰਘਰਸ਼ ਨੂੰ ਦੋ ਸਾਲ ਅਤੇ ਇੱਕ ਮਹੀਨਾ ਮੁਕੰਮਲ ਹੋਇਆ

  • fb
  • twitter
  • whatsapp
  • whatsapp
featured-img featured-img
ਭੂੰਦੜੀ ਗੈਸ ਫੈਕਟਰੀ ਵਿਰੋਧੀ ਧਰਨੇ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਾਰਕੁਨ। -ਫੋਟੋ: ਸ਼ੇਤਰਾ
Advertisement

ਪਿੰਡ ਭੂੰਦੜੀ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਦਾ ਕੰਮ ਲੋਕਾਂ ਦੇ ਜਬਰਦਸਤ ਵਿਰੋਧ ਕਾਰਨ ਠੱਪ ਪਿਆ ਹੈ ਪਰ ਇਸ ਦੇ ਬਾਵਜੂਦ ਪਿੰਡ ਵਾਸੀ ਚੌਕਰੀ ਪਹਿਰਾ ਜਾਰੀ ਰੱਖ ਰਹੇ ਹਨ। ਇਸ ਸੰਘਰਸ਼ ਨੂੰ ਚੱਲਦਿਆਂ ਅੱਜ ਦੋ ਸਾਲ ਤੇ ਇੱਕ ਮਹੀਨਾ ਮੁਕੰਮਲ ਹੋ ਗਿਆ। ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਨੁਮਾਇੰਦੇ ਡਾ. ਸੁਖਦੇਵ ਸਿੰਘ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਗੁਰਮੇਲ ਸਿੰਘ ਸਨੇਤ, ਕਿਸਾਨ ਆਗੂ ਸਤਵੰਤ ਸਿੰਘ ਸਿਵੀਆ ਤੇ ਸੁਰਿੰਦਰ ਸਿੰਘ ਮੁਕੰਦਪੁਰ ਨੇ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਦੌਰਾਨ ਪੱਕਾ ਮੋਰਚਾ ਵੀ ਲੱਗਿਆ ਤੇ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਕੁਝ ਮਹੀਨੇ ਪਹਿਲਾਂ ਸਾਮਾਨ ਵੀ ਪੁੱਟ ਕੇ ਲੈ ਗਏ ਸਨ ਪਰ ਇਸ ਦੇ ਬਾਵਜੂਦ ਸਮੇਂ ਸਮੇਂ ’ਤੇ ਫੈਕਟਰੀ ਚਾਲੂ ਕਰਨ ਦੀਆਂ ਕਨਸੋਆਂ ਆਉਂਦੀਆਂ ਹਨ। ਅਜਿਹੀ ਹੀ ਜ਼ਿਲ੍ਹੇ ਅੰਦਰ ਕੁਝ ਹੋਰ ਥਾਵਾਂ ’ਤੇ ਹੋਇਆ ਹੈ ਜਿੱਥੇ ਫੈਕਟਰੀ ਚਾਲੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਡਰੋਂ ਭੂੰਦੜੀ ਵਿੱਚ ਆਬਾਦ ਨੇੜੇ ਇਹ ਗੈਸ ਪਲਾਂਟ ਚਾਲੂ ਹੋਣ ਤੋਂ ਰੋਕਣ ਲਈ ਉਨ੍ਹਾਂ ਪਹਿਰਾ ਜਾਰੀ ਰੱਖਿਆ ਹੋਇਆ ਹੈ। ਸੰਘਰਸ਼ ਕਮੇਟੀ ਨੇ ਦੱਸਿਆ ਕਿ ਫੈਕਟਰੀ ਸਬੰਧੀ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਾਲੇ ਚੱਲ ਰਿਹਾ ਹੈ। ਧਰਨੇ ਵਿੱਚ ਭੋਲਾ ਸਿੰਘ ਕਾਉਂਕੇ, ਸੁਖਦੇਵ ਸਿੰਘ ਬੂਰਾ, ਪੂਰਨ ਸਿੰਘ, ਸਤਵੰਤ ਸਿੰਘ ਫੌਜੀ, ਬਲਦੇਵ ਸਿੰਘ ਲਤਾਲਾ, ਅਮਰਜੀਤ ਸਿੰਘ ਹੇਰਾਂ ਅਤੇ ਅਮਰ ਸਿੰਘ ਰਾਮਾ ਹਾਜ਼ਰ ਸਨ।

Advertisement
Advertisement
×