ਦੁਕਾਨ ਦੇ ਬਾਹਰੋਂ ਗੱਡੀ ਚੋਰੀ
ਇੱਥੇ ਦੇ ਸੀਤਾ ਨਗਰ ਇਲਾਕੇ ਵਿੱਚ ਕਾਰ ’ਤੇ ਸਵਾਰ ਹੋ ਆਏ ਚੋਰਾਂ ਨੇ ਇੱਕ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਬੋਲੈਰੋ ਗੱਡੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਚੋਰ ਕਾਰ ਵਿੱਚ ਆਏ ਅਤੇ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਬੋਲੈਰੋ ਪਿਕਅੱਪ ਚੋਰੀ ਕਰ...
Advertisement
ਇੱਥੇ ਦੇ ਸੀਤਾ ਨਗਰ ਇਲਾਕੇ ਵਿੱਚ ਕਾਰ ’ਤੇ ਸਵਾਰ ਹੋ ਆਏ ਚੋਰਾਂ ਨੇ ਇੱਕ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਬੋਲੈਰੋ ਗੱਡੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਚੋਰ ਕਾਰ ਵਿੱਚ ਆਏ ਅਤੇ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਬੋਲੈਰੋ ਪਿਕਅੱਪ ਚੋਰੀ ਕਰ ਕੇ ਫ਼ਰਾਰ ਹੋ ਗਏ। ਇਹ ਘਟਨਾ ਮੰਗਲਵਾਰ ਦੇਰ ਰਾਤ ਨੂੰ ਵਾਪਰੀ ਹੈ। ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸੌਰਵ ਗੁਪਤਾ ਨੇ ਦੱਸਿਆ ਕਿ ਉਸ ਦੀ ਇਲਾਕੇ ਵਿੱਚ ਵੈਲਡਿੰਗ ਮਟੀਰੀਅਲ ਦੀ ਦੁਕਾਨ ਸੀ। ਚੋਰੀ ਹੋਈ ਬੋਲੈਰੋ ਪਿਕਅਪ ਨੂੰ ਸਾਮਾਨ ਲਿਆਉਣ ਲਈ ਵਰਤਿਆ ਜਾਂਦਾ ਸੀ। ਗੱਡੀ ਆਮ ਵਾਂਗ ਦੁਕਾਨ ਦੇ ਬਾਹਰ ਖੜ੍ਹ ਕੀਤੀ ਸੀ।
Advertisement
Advertisement
×

