DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vaid Attacks BJP Over Dalit Rights: ਵੈਦ ਨੇ ਕੇਂਦਰ ਅਤੇ ਸੂਬਾ ਸਰਕਾਰ ’ਤੇ ਨਿਸ਼ਾਨੇ ਸੇਧੇ

ਭਾਜਪਾ ਵਾਲੇ ਸੂਬਿਆਂ ’ਚ ਦਲਿਤਾਂ ਤੇ ਅੌਰਤਾਂ ’ਤੇ ਜਬਰ ਵਧਿਆ

  • fb
  • twitter
  • whatsapp
  • whatsapp
featured-img featured-img
ਸਾਬਕਾ ਵਿਧਾਇਕ ਵੈਦ ਗੱਲਬਾਤ ਕਰਦੇ ਹੋਏ।
Advertisement

ਕਾਂਗਰਸ ਦੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਵੀ ਕੇਂਦਰ ਸਰਕਾਰ ਨਿਰੋਲ ਆਰ ਐੱਸ ਐੱਸ ਅਧੀਨ ਮਨੂਸਮ੍ਰਿਤੀ ਅਨੁਸਾਰ ਚਲਾਈ ਜਾ ਰਹੀ ਹੈ। ਉਹ ਕਦੇ ਵੀ ਨਹੀਂ ਚਾਹੁੰਦੀ ਕਿ ਦਲਿਤ ਸਮਾਜ ਅਤੇ ਔਰਤਾਂ ਪੜ੍ਹ-ਲਿਖ ਕੇ ਆਤਮ-ਨਿਰਭਰ ਹੋਣ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ। ਇਹ ਜਾਤ ਆਧਾਰਿਤ ਮਾਨਸਿਕਤਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਤੰਤਰ ਦੇ ਪਵਿੱਤਰ ਅਸਥਾਨ ਸੰਸਦ ਵਿੱਚ ਵੀ ਦੇਖਣ ਨੂੰ ਮਿਲr ਹੈ। ਉਨ੍ਹਾਂ ਸੰਸਦ ਮੈਂਬਰ ਰਹੇ ਮਲਿਕਰੁਜਨ ਖੜਗੇ ਦੇ ਹਲਦਵਾਨੀ, ਉੱਤਰਾਖੰਡ ਵਿੱਚ ਇੱਕ ਸਭਾ ਵਿੱਚ ਸ਼ਮੂਲੀਅਤ ਕਰਨ ਮਗਰੋਂ ਭਾਜਪਾ ਵੱਲੋਂ ਸਟੇਜ ਦੇ ਸ਼ੁੱਧੀਕਰਨ ਲਈ ਹਵਨ ਕਰਵਾਉਣ ਅਤੇ ਗੰਗਾ ਜਲ ਨਾਲ ਸਫ਼ਾਈ ਕਰਨ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੌਜੂਦਾ ਰਾਸ਼ਟਰਪਤੀ ਦਰੋਪਤੀ ਮੁਰਮੂ ਨਾਲ ਵੀ ਵਾਪਰਿਆ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਬਾਅਦ ਭਾਜਪਾ ਸਰਕਾਰ ਵਾਲੇ ਸੂਬਿਆਂ ਵਿੱਚ ਦਲਿਤਾਂ ਅਤੇ ਔਰਤਾਂ ਦੀ ਕੁੱਟਮਾਰ, ਤਸ਼ੱਦਦ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਪਾਸੇ ਅਰਾਜਕਤਾ, ਨਸ਼ੇ ਅਤੇ ਸਿਆਸੀ ਬਦਲਾਖ਼ੋਰੀ ਦਾ ਬੋਲਬਾਲਾ ਹੈ। ਆਰਜ਼ੀ ਸਮਾਜ ਭਲਾਈ ਸਕੀਮਾਂ ਦੇ ਝੂਠੇ ਪ੍ਰਚਾਰ ਤਹਿਤ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਪਵਨ ਦੀਵਾਨ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

Advertisement
Advertisement
×