ਵਿਆਹ ਸਮਾਗਮ ਤੋਂ ਪਰਤ ਰਹੇ ਦੋ ਨੌਜਵਾਨ ਹਾਦਸੇ ’ਚ ਹਲਾਕ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸਥਿਤ ਹੀਰੋ ਸਾਈਕਲ ਫੈਕਟਰੀ ਦੇ ਸਾਹਮਣੇ ਦਿੱਲੀ ਰੋਡ ਪੁਲ ’ਤੇ ਟਰੱਕ ਦੀ ਟੱਕਰ ਨਾਲ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਹ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ...
Advertisement
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸਥਿਤ ਹੀਰੋ ਸਾਈਕਲ ਫੈਕਟਰੀ ਦੇ ਸਾਹਮਣੇ ਦਿੱਲੀ ਰੋਡ ਪੁਲ ’ਤੇ ਟਰੱਕ ਦੀ ਟੱਕਰ ਨਾਲ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਹ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ ਆਦਰਸ਼ ਯਾਦਵ ਅਤੇ ਰਵਿੰਦਰ ਰਾਜਪੂਤ ਵਾਸੀ ਲੁਧਿਆਣਾ ਵਜੋਂ ਹੋਈ ਹੈ। ਗਵਾਲੀਅਰ ਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਰਵਿੰਦਰ ਰਾਜਪੂਤ (32 ਸਾਲ) ਆਪਣੇ ਨਾਲ ਕੰਮ ਕਰਨ ਵਾਲੇ ਮਨੋਜ ਸ੍ਰੀਵਾਸਤਵ ਦੇ ਲੜਕੇ ਦੇ ਵਿਆਹ ਸਮਾਗਮ ’ਤੇ ਆਪਣੇ ਦੋਸਤਾਂ ਨਾਲ ਆਪਣੀ ਆਲਟੋ ਕਾਰ ਵਿੱਚ ਚੰਡੀਗੜ੍ਹ ਰੋਡ ’ਤੇ ਇੱਕ ਪੈਲੇਸ ਵਿੱਚ ਗਿਆ ਸੀ। ਜਦੋਂ ਉਹ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਤਾਂ ਹੀਰੋ ਸਾਈਕਲ ਫੈਕਟਰੀ ਦੇ ਸਾਹਮਣੇ ਦਿੱਲੀ ਰੋਡ ਪੁਲ ਦੇ ਉਪਰ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ।
Advertisement
Advertisement
×

