DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸੇ ਵਿੱਚ ਦੋ ਨੌਜਵਾਨ ਹਲਾਕ

ਪੱਤਰ ਪ੍ਰੇਰਕ ਸੁਨਾਮ ਊਧਮ ਸਿੰਘ ਵਾਲਾ, 7 ਅਪਰੈਲ ਸੁਨਾਮ-ਮਾਨਸਾ ਸੜਕ ’ਤੇ ਬੀਤੀ ਰਾਤ ਤਾਜ ਪੈਲੇਸ ਨੇੜੇ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਸੈਲੂਨ...

  • fb
  • twitter
  • whatsapp
  • whatsapp
Advertisement
ਪੱਤਰ ਪ੍ਰੇਰਕ

ਸੁਨਾਮ ਊਧਮ ਸਿੰਘ ਵਾਲਾ, 7 ਅਪਰੈਲ

Advertisement

ਸੁਨਾਮ-ਮਾਨਸਾ ਸੜਕ ’ਤੇ ਬੀਤੀ ਰਾਤ ਤਾਜ ਪੈਲੇਸ ਨੇੜੇ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਸੈਲੂਨ ਚਲਾਉਣ ਵਾਲੇ ਵਿਨੋਦ ਕੁਮਾਰ ਅਤੇ ਸ਼ੰਕਰ ਨਾਂ ਦੇ ਦੋ ਨੌਜਵਾਨ ਬੀਤੀ ਰਾਤ ਕਰੀਬ ਦਸ ਕੁ ਵਜੇ ਸਕੂਟਰੀ ’ਤੇ ਸ਼ੇਰੋਂ ਕੈਂਚੀਆਂ ਵਿੱਚ ਇਕ ਢਾਬੇ ’ਤੇ ਖਾਣਾ ਖਾਣ ਜਾ ਰਹੇ ਸਨ ਕਿ ਅੱਗਿਉਂ ਆ ਰਹੇ ਇਕ ਲੱਕੜ ਦੇ ਭਰੇ ਕੈਂਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਵਿਨੋਦ ਕੁਮਾਰ (27) ਪੁੱਤਰ ਸੁਖਦੇਵ ਸਿੰਘ ਵਾਸੀ ਸੁਨਾਮ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਗੰਭੀਰ ਜ਼ਖ਼ਮੀ ਸ਼ੰਕਰ (22) ਪੁੱਤਰ ਸੁਰਜੀਤ ਰਾਮ ਵਾਸੀ ਸੁਨਾਮ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਮ ਤੋੜ ਗਿਆ। ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਕਿਹਾ ਕਿ ਕੈਂਟਰ ਕਬਜ਼ੇ ਵਿੱਚ ਲੈ ਕੇ ਫਰਾਰ ਹੋਏ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
×