ਭੇਤਭਰੇ ਹਾਲਾਤ ਵਿੱਚ ਦੋ ਔਰਤਾਂ ਬੱਚੇ ਸਮੇਤ ਲਾਪਤਾ

ਭੇਤਭਰੇ ਹਾਲਾਤ ਵਿੱਚ ਦੋ ਔਰਤਾਂ ਬੱਚੇ ਸਮੇਤ ਲਾਪਤਾ

ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ।

ਗੁਰਿੰਦਰ ਸਿੰਘ
ਲੁਧਿਆਣਾ, 17 ਸਤੰਬਰ 

ਥਾਣਾ ਸਰਾਭਾ ਨਗਰ ਦੇ ਇਲਾਕੇ ਬਾਬਾ ਨੰਦ ਸਿੰਘ ਨਗਰ ਵਿੱਚ ਦੋ ਸ਼ਾਦੀਸ਼ੁਦਾ ਔਰਤਾਂ ਦੇ ਇੱਕ ਬੱਚੇ ਸਮੇਤ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਦਿਨੇਸ਼ ਯਾਦਵ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਅਤੇ ਉਸ ਦਾ ਗੁਆਂਢੀ ਸਰਵੇਸ਼ ਕੁਮਾਰ ਸਵੇਰੇ ਆਪੋ ਆਪਣੇ ਕੰਮ ’ਤੇ ਚਲੇ ਗਏ ਸਨ। ਸ਼ਾਮ ਸਮੇਂ ਜਦੋਂ ਉਹ ਘਰ ਆਇਆ ਤਾਂ ਉਸ ਦੀ ਪਤਨੀ ਅੰਜਲੀ (24) ਅਤੇ ਬੱਚਾ (4) ਘਰੋਂ ਗਾਇਬ ਸਨ। ਇਸ ਦੇ ਨਾਲ ਹੀ ਉਸ ਦੇ ਦੋਸਤ ਸਰਵੇਸ਼ ਕੁਮਾਰ ਦੀ ਪਤਨੀ ਰੀਮਾ ਦੇਵੀ (28) ਵੀ ਘਰ ਵਿੱਚ ਨਹੀਂ ਮਿਲੀ। ਉਸ ਦੱਸਿਆ ਹੈ ਕਿ ਉਨ੍ਹਾਂ ਨੇ ਕਈ ਥਾਵਾਂ ’ਤੇ ਇਨ੍ਹਾਂ ਦੀ ਭਾਲ ਕੀਤੀ ਹੈ ਪਰ ਇਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਇਨ੍ਹਾਂ ਦੋਹਾਂ ਔਰਤਾਂ ਨੂੰ ਬੱਚੇ ਸਮੇਤ ਕੋਈ ਅਣਪਛਾਤਾ ਵਿਅਕਤੀ ਆਪਣੇ ਨਿੱਜੀ ਹਿਤਾਂ ਖ਼ਾਤਰ ਵਰਗ਼ਲਾ ਕੇ ਕਿਧਰੇ ਲੈ ਗਿਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਛੇ ਦਿਨਾਂ ਤੋਂ ਗੁੰਮਸ਼ੁਦਾ ਬੱਚੇ ਨੂੰ ਲੱਭਣ ’ਚ ਪੁਲੀਸ ਨਾਕਾਮ 

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਨਿਊ ਮਾਡਲ ਟਾਊਨ ਖੰਨਾ ‘ਚ ਆਪਣੇ ਨਾਨਕੇ ਘਰ ਦੇ ਬਾਹਰ ਖੇਡ ਰਹੇ ਸਾਢੇ ਤਿੰਨ ਸਾਲ ਦੇ ਬੱਚੇ ਅਰਮਾਨਦੀਪ ਦੇ ਗ਼ਾਇਬ ਹੋਣ ਦੇ ਪੰਜ ਦਿਨ ਉਪਰੰਤ ਥਾਣਾ ਸਿਟੀ-2 ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਪਿਤਾ ਤੇ ਸ਼ੱਕ ਹੋਣ ਕਾਰਨ ਉਸਦੇ ਘਰ ਗੁਨਿਆਣਾ ਮੰਡੀ ਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇ ਮਾਰੇ, ਪ੍ਰਤੂੰ ਅੱਜ ਛੇ ਦਿਨ ਬੀਤ ਜਾਣ ’ਤੇ ਵੀ ਬੱਚੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਪਤੀ-ਪਤਨੀ ‘ਚ ਵਿਵਾਦ ਚੱਲ ਰਿਹਾ ਹੈ, ਅਰਮਾਨਦੀਪ ਸ਼ੁੱਕਰਵਾਰ ਦੀ ਦੇਰ ਸ਼ਾਮ 7 ਵਜੇ ਆਪਣੇ ਨਾਨਕਾ ਘਰ ਦੇ ਬਾਹਰੋਂ ਅਚਾਨਕ ਗ਼ਾਇਬ ਹੋਇਆ ਸੀ। ਇਸ ਸਬੰਧੀ ਅੱਜ ਐਸਪੀ (ਡੀ) ਮਨਪ੍ਰੀਤ ਸਿੰਘ ਅਤੇ ਡੀਐਸਪੀ (ਐਚ) ਦਮਨਵੀਰ ਸਿੰਘ ਅਰਮਾਨਦੀਪ ਦੇ ਨਾਨਕੇ ਘਰ ਪੁੱਜੇ ਤੇ ਸਾਰਾ ਮਾਮਲਾ ਸਮਝਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਬੱਚੇ ਦੀ ਭਾਲ ਦਾ ਭਰੋਸਾ ਦਿੱਤਾ ਅਤੇ ਬੱਚੇ ਦੇ ਪਿਤਾ ਤੇ ਉਨ੍ਹਾਂ ਦੇ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਨਾਂ, ਪਤੇ ਤੇ ਫੋਨ ਨੰਬਰ ਵੀ ਲਏ। ਇਸ ਸਬੰਧੀ ਐਸਐਚਓ ਰਣਦੀਪ ਸ਼ਰਮਾ ਨੇ ਕਿਹਾ ਕਿ ਬੱਚੇ ਦੇ ਅਗਵਾ ਹੋਣ ਸਬੰਧੀ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All