ਵੱਖ-ਵੱਖ ਥਾਵਾਂ ਤੋਂ ਦੋ ਵਾਹਨ ਚੋਰੀ
ਇੱਥੇ ਵੱਖ-ਵੱਖ ਥਾਵਾਂ ਤੋਂ ਦੋ ਵਾਹਨ ਚੋਰੀ ਹੋ ਗਏ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੂੰ ਜਵਾਹਰ ਨਗਰ ਵਾਸੀ ਚੇਤਨ ਨੇ ਦੱਸਿਆ ਕਿ ਰਾਤ ਨੂੰ ਕੋਈ ਵਿਅਕਤੀ ਉਸ ਦੀ ਇਨੋਵਾ ਗੱਡੀ ਘਰ ਦੀ ਗਲੀ ਦੇ ਬਾਹਰ ਈ ਐੱਸ ਆਈ ਰੋਡ ਕੋਚਰ...
Advertisement
ਇੱਥੇ ਵੱਖ-ਵੱਖ ਥਾਵਾਂ ਤੋਂ ਦੋ ਵਾਹਨ ਚੋਰੀ ਹੋ ਗਏ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੂੰ ਜਵਾਹਰ ਨਗਰ ਵਾਸੀ ਚੇਤਨ ਨੇ ਦੱਸਿਆ ਕਿ ਰਾਤ ਨੂੰ ਕੋਈ ਵਿਅਕਤੀ ਉਸ ਦੀ ਇਨੋਵਾ ਗੱਡੀ ਘਰ ਦੀ ਗਲੀ ਦੇ ਬਾਹਰ ਈ ਐੱਸ ਆਈ ਰੋਡ ਕੋਚਰ ਮਾਰਕੀਟ ਤੋਂ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਨੇੜੇ ਰੇਰੂ ਸਾਹਿਬ ਗੁਰਦੁਆਰਾ ਲੁਹਾਰਾ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਡਾਬਾ ਰੋਡ ਪੈਟਰੋਲ ਪੰਪ ਦੇ ਨੇੜੇ ਗਲੀ ’ਚੋਂ ਚੋਰੀ ਹੋ ਗਿਆ ਹੈ। ਪੁਲੀਸ ਨੇ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement
×

